ਰਾਜਸਥਾਨ : ਮਕਾਨ ''ਚ ਲੱਗੀ ਅੱਗ, ਮਾਂ ਸਣੇ 2 ਬੱਚਿਆਂ ਦੀ ਮੌਤ

Tuesday, Apr 17, 2018 - 11:27 PM (IST)

ਉਦੇਪੂਰ— ਰਾਜਸਥਾਨ 'ਚ ਬਾਂਸਵਾਡਾ ਜਿਲੇ ਦੇ ਕੁਸ਼ਲਗੜ੍ਹ ਥਾਣਾ ਖੇਤਰ 'ਚ ਸਬਲਪੁਰਾ ਗ੍ਰਾਮ ਪੰਚਾਇਤ ਇਲਾਕੇ 'ਚ ਅੱਜ ਇਕ ਮਕਾਨ 'ਚ ਭਿਆਨਕ ਅੱਗ ਲੱਗ ਗਈ, ਜਿਸ ਦੌਰਾਨ ਇਕ ਔਰਤ ਅਤੇ ਉਸ ਦੇ 2 ਮਾਸੂਮ ਬੱਚਿਆਂ ਮੌਤ ਹੋ ਗਈ। ਪੁਲਸ ਮੁਤਾਬਕ ਸਬਲਪੁਰਾ ਗ੍ਰਾਮ ਪੰਚਾਇਤ ਦੇ ਡੂੰਗਰੀਪਾਡਾ ਪਿੰਡ 'ਚ ਇਕ ਮਕਾਨ 'ਚ ਅਚਾਨਕ ਅੱਗ ਲੱਗ ਗਈ। ਘਟਨਾ ਦੇ ਸਮੇਂ ਔਰਤ ਆਪਣੀ 7 ਸਾਲ ਦੀ ਬੇਟੀ ਅਤੇ 2 ਸਾਲਾਂ ਪੁੱਤਰ ਨਾਲ ਮਕਾਨ ਅੰਦਰ ਸੀ। ਅਚਾਨਕ ਭਿਆਨਕ ਅੱਗ ਲੱਗ ਜਾਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ। ਇਹ ਘਟਨਾ ਦੇਖ ਇਲਾਕਾ ਨਿਵਾਸੀਆਂ ਨੇ ਤੁਰੰਤ ਪੁਲਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਭਿਆਨਕ ਅੱਗ 'ਤੇ ਕਾਬੂ ਪਾਇਆ ਪਰ ਤਦ ਤਕ ਕਾਫੀ ਦੇਰ ਹੋ ਚੁਕੀ ਸੀ ਅਤੇ ਮਾਂ ਸਮੇਤ 2 ਮਾਸੂਮ ਬੱਚੇ ਅੱਗ ਦੀ ਲਪੇਟ 'ਚ ਆ ਜਾਣ ਕਾਰਨ ਮੌਤ ਦੇ ਮੂੰਹ 'ਚ ਚਲੇ ਗਏ। ਘਟਨਾ ਤੋਂ ਬਾਅਦ ਕੁਸ਼ਲਗੜ ਦੇ ਸਬ ਡਿਵੀਜ਼ਨ ਅਧਿਕਾਰੀ ਜੈ ਵੀਰ ਸਿੰਘ ਕਾਲੇ ਅਤੇ ਤਹਿਸੀਲਦਾਰ ਪਰਮਾਨੰਦ ਮੀਣਾ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਮੌਕੇ ਦਾ ਮੁਆਇਨਾ ਕੀਤਾ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
 


Related News