2.60 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

Monday, Aug 07, 2017 - 12:30 PM (IST)

2.60 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੀ ਪਵਿੱਤਰ ਅਮਰਨਾਥ ਗੁਫਾ 'ਚ ਸਾਵਣ ਪੂਰਨੀਮਾ (ਰੱਖੜੀ) ਮੌਕੇ ਭਗਵਾਨ ਸ਼ਿਵ ਦੀ ਪਵਿੱਤਰ 'ਛੜੀ ਮੁਬਾਰਕ' ਪੁੱਜਣ ਦੇ ਨਾਲ ਹੀ 40 ਦਿਨਾਂ ਤੱਕ ਚੱਲੀ ਅਮਰਨਾਥ ਯਾਤਰਾ ਸੋਮਵਾਰ ਨੂੰ ਸੰਪੰਨ ਹੋ ਗਈ। ਬਾਲਟਾਲ ਅਤੇ ਪਹਿਲਗਾਮ ਮਾਰਗ ਤੋਂ 29 ਜੂਨ ਤੋਂ ਸ਼ੁਰੂ ਹੋਏ ਅਮਰਨਾਥ ਯਾਤਰਾ ਦੌਰਾਨ ਕਰੀਬ 2.60 ਲੱਖ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। 
ਇਸ ਸਾਲ 40 ਤੀਰਥ ਯਾਤਰੀਆਂ ਦੀ ਅੱਤਵਾਦੀ ਹਮਲੇ, ਸੜਕ ਹਾਦਸੇ ਅਤੇ ਸਿਹਤ ਕਾਰਨਾਂ ਕਰ ਕੇ ਮੌਤ ਹੋਈ। ਮਹੰਤ ਦੀਪੇਂਦਰ ਗਿਰੀ ਨੇ ਜਦੋਂ ਭਾਰੀ ਗਿਣਤੀ 'ਚ ਮੌਜੂਦ ਸ਼ਰਧਾਲੂਆਂ ਨਾਲ ਪਵਿੱਤਰ ਛੜੀ ਮੁਬਾਰਕ ਨੂੰ ਚੁੱਕਿਆ ਤਾਂ ਬਮ ਬਮ ਬੋਲੇ ਅਤੇ ਹਰ ਹਰ ਮਾਹਦੇਵ ਦੀ ਆਵਾਜ਼ ਗੂੰਜਣ ਲੱਗੀ। ਮਹੰਤ ਦੀਪੇਂਦਰ ਗਿਰੀ ਵੈਦਿਕ ਮੰਤਰਾਂ ਨਾਲ ਪੰਜਤਰਨੀ ਤੋਂ ਪੈਦਲ ਚੱਲ ਕੇ 2 ਕਿਲੋਮੀਟਰ ਅੰਦਰ ਪਹਾੜ ਦੀ ਗੁਫਾ 'ਚ ਛੜੀ ਮੁਬਾਰਕ ਨੂੰ ਲੈ ਕੇ ਗਏ, ਜਿੱਥੇ ਵਿਸ਼ੇਸ਼ ਪੂਜਾ ਹੋਈ। ਛੜੀ ਮੁਬਾਰਕ ਐਤਵਾਰ ਦੀ ਸਵੇਰ ਸ਼ੇਸ਼ਨਾਗ ਤੋਂ ਪੰਜਤਰਨੀ ਪੁੱਜੀ ਸੀ।


Related News