2.60 ਕਰੋੜ ਕੇਸ ਪੇਨਡਿੰਗ, ਜੱਜਾਂ ਦੇ 6 ਹਜ਼ਾਰ ਅਹੁੱਦੇ ਖਾਲੀ

Friday, Jan 05, 2018 - 04:51 PM (IST)

2.60 ਕਰੋੜ ਕੇਸ ਪੇਨਡਿੰਗ, ਜੱਜਾਂ ਦੇ 6 ਹਜ਼ਾਰ ਅਹੁੱਦੇ ਖਾਲੀ

ਨਵੀਂ ਦਿੱਲੀ— ਸਰਕਾਰ ਨੇ ਦੱਸਿਆ ਕਿ ਦੇਸ਼ ਦੀਆਂ ਅਦਾਲਤਾਂ 'ਚ ਪੇਨਡਿੰਗ ਮਾਮਲਿਆਂ ਦੀ ਗਿਣਤੀ ਵਧ ਕੇ 2 ਕਰੋੜ 60 ਲੱਖ ਤੋਂ ਵਧ ਹੋ ਗਈ ਅਤੇ ਇਨ੍ਹਾਂ ਪੱਧਰਾਂ 'ਤੇ ਜੁਡੀਸ਼ੀਅਲ ਅਧਿਕਾਰੀਆਂ ਦੇ 5,984 ਅਹੁੱਦੇ ਖਾਲੀ ਪਏ ਹਨ। ਲੋਕਸਭਾ 'ਚ ਪ੍ਰਸ਼ਨ ਦੇ ਲਿਖਤ 'ਚ ਵਿਧੀ ਰਾਜ ਮੰਤਰੀ ਨੇ ਬੀਤੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਦਨ 'ਚ ਪੇਸ਼ ਦੇਸ਼ ਦੀਆਂ ਅਦਾਲਤਾਂ 'ਚ ਪੇਨਡਿੰਗ ਮਾਮਲਿਆਂ ਦੇ ਅੰਕੜਿਆਂ ਅਨੁਸਾਰ 22 ਦਸੰਬਰ, 2017 ਤੱਕ ਦੇਸ਼ ਦੀਆਂ ਅਦਾਲਤਾਂ 'ਚ ਪੇਨਡਿੰਗ ਮਾਮਲਿਆਂ ਦੀ ਗਿਣਤੀ ਵਧ ਕੇ 2,60,62, 851 ਹੋ ਗਈ। ਇਨ੍ਹਾਂ ਅੰਕੜਿਆਂ ਅਨੁਸਾਰ ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ 'ਚ ਸਭ ਤੋਂ ਜ਼ਿਆਦਾ 61,49,151 ਮਾਮਲੇ ਪੇਨਡਿੰਗ ਹਨ। ਮਹਾਰਾਸ਼ਟਰ 'ਚ 33 ਲੱਖ ਤੋਂ ਵਧ ਅਤੇ ਪੱਛਮੀ ਬੰਗਾਲ 'ਚ 17 ਲੱਖ ਤੋਂ ਵਧ ਮਾਮਲੇ ਪੇਨਡਿੰਗ ਹਨ।


Related News