ਪੈਰੋਲ ਮਿਆਦ ’ਚ ਫਰਾਰ ਹੋਇਆ 1984 ਦੰਗਿਆਂ ਦਾ ਦੋਸ਼ੀ, 6 ਸਾਲ ਬਾਅਦ ਗ੍ਰਿਫਤਾਰ

07/20/2022 4:49:58 PM

ਨਵੀਂ ਦਿੱਲੀ– 1984 ਦੇ ਦੰਗਿਆਂ ਦੇ ਦੋਸ਼ੀ ਅਤੇ ਇਕ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ 74 ਸਾਲਾ ਵਿਅਕਤੀ ਨੂੰ ਪੈਰੋਲ ਮਿਆਦ ਦੌਰਾਨ ਫਰਾਰ ਹੋਣ ਦੇ 6 ਸਾਲ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀ ਦੀ ਪਛਾਣ ਦਿੱਲੀ ਦੇ ਸਾਗਰਪੁਰ ਵਾਸੀ ਲਾਲ ਬਹਾਦੁਰ ਦੇ ਰੂਪ ਵਿਚ ਹੋਈ ਹੈ।

ਡੀ. ਸੀ. ਪੀ. (ਦਵਾਰਕਾ) ਐੱਮ. ਹਰਸ਼ਵਰਧਨ ਨੇ ਕਿਹਾ ਕਿ ਪੈਰੋਲ ਜੰਪਰਸ ਖਿਲਾਫ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਫਰਾਰ ਦੋਸ਼ੀ ਬਾਰੇ ਇਨਪੁਟ ਮਿਲਦੇ ਹੀ ਜੇਲ-ਬੇਲ ਸੇਲ ਦੀ ਇਕ ਟੀਮ ਤੁਰੰਤ ਕਾਰਵਾਈ ਵਿਚ ਜੁੱਟ ਗਈ। ਪੁਲਸ ਨੂੰ ਸੋਮਵਾਰ 18 ਜੁਲਾਈ ਨੂੰ ਲਾਲ ਬਹਾਦੁਰ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਨੂੰ 1984 ਦੇ ਇਕ ਹੱਤਿਆ ਅਤੇ ਦੰਗਾ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਹ ਪਤਾ ਲੱਗਾ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਡਾਬਰੀ ਮੋੜ ਆਵੇਗਾ। ਇਸ ਤੋਂ ਬਾਅਦ ਪੁਲਸ ਟੀਮ ਨੇ ਤੈਅ ਜਗ੍ਹਾ ’ਤੇ ਜਾਲ ਵਿਛਾ ਕੇ ਉਸ ਨੂੰ ਫੜ੍ਹ ਲਿਆ। ਪੁੱਛਗਿੱਛ ਦੌਰਾਨ ਲਾਲ ਬਹਾਦੁਰ ਨੇ ਖੁਲਾਸਾ ਕੀਤਾ ਕਿ ਉਸ ਨੂੰ 2016 ਵਿਚ 2 ਹਫਤਿਆਂ ਦੀ ਮਿਆਦ ਲਈ ਪੈਰੋਲ ਮਿਲੀ ਸੀ ਪਰ ਉਸ ਨੇ ਆਤਮਸਮਰਪਣ ਨਹੀਂ ਕੀਤਾ।


Rakesh

Content Editor

Related News