ਮਰਾਠਾ ਬੰਦ ਦੌਰਾਨ ਪੁਣੇ ''ਚ ਭੰਨ-ਤੋੜ, 185 ਗ੍ਰਿਫਤਾਰ

Saturday, Aug 11, 2018 - 05:36 PM (IST)

ਪੁਣੇ— ਮਰਾਠਾ ਭਾਈਚਾਰੇ ਲਈ ਸਰਕਾਰੀ ਨੌਕਰੀਆਂ ਅਤੇ ਸਿੱਖਿਆ 'ਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਮਰਾਠਾ ਸਮੂਹਾਂ ਵਲੋਂ ਕਰਵਾਏ ਬੰਦ ਦੌਰਾਨ ਪੁਣੇ ਸ਼ਹਿਰ ਵਿਚ ਭੰਨ-ਤੋੜ ਤੇ ਹਿੰਸਾ ਦੀਆਂ ਘਟਨਾਵਾਂ ਦੇ ਮਾਮਲੇ 'ਚ 5 ਔਰਤਾਂ ਸਮੇਤ ਘੱਟੋ-ਘੱਟ 185 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 
ਪੁਲਸ ਨੇ ਅੱਜ ਦੱਸਿਆ ਕਿ ਕਲ ਬੰਦ ਦੌਰਾਨ ਚਾਂਦਨੀ ਚੌਕ ਇਲਾਕੇ 'ਚ ਕੁਝ ਵਿਖਾਵਾਕਾਰੀਆਂ ਨੇ ਪੁਲਸ 'ਤੇ ਪਥਰਾਅ ਕੀਤਾ। ਇਕ ਹੋਰ ਘਟਨਾ 'ਚ ਮਰਾਠਾ ਕ੍ਰਾਂਤੀ ਮੋਰਚੇ ਦੇ ਆਯੋਜਕਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਦੇ ਸਮਰਥਨ 'ਚ ਮੰਗ ਪੱਤਰ ਸੌਂਪੇ ਜਾਣ ਮਗਰੋਂ ਕੁਝ ਬਦਮਾਸ਼ਾਂ ਨੇ ਦੰਗਾ ਕੀਤਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਪ੍ਰਸ਼ਾਸਨਿਕ ਭਵਨ ਦੇ ਮੁੱਖ ਗੇਟ ਨੂੰ ਨੁਕਸਾਨ ਪਹੁੰਚਾਇਆ ਅਤੇ ਸੁਰੱਖਿਆ ਕੈਬਿਨ ਦੀ ਭੰਨ-ਤੋੜ ਕੀਤੀ।


Related News