18 ਸਾਲਾ ਮੁੰਡੇ ਦੇ ਪਿਆਰ 'ਚ ਅੰਨ੍ਹੀ ਹੋਈ ਪੰਜ ਬੱਚਿਆਂ ਦੀ ਮਾਂ, ਚਾੜ੍ਹ ਗਈ ਚੰਨ

Thursday, Dec 04, 2025 - 03:42 PM (IST)

18 ਸਾਲਾ ਮੁੰਡੇ ਦੇ ਪਿਆਰ 'ਚ ਅੰਨ੍ਹੀ ਹੋਈ ਪੰਜ ਬੱਚਿਆਂ ਦੀ ਮਾਂ, ਚਾੜ੍ਹ ਗਈ ਚੰਨ

ਅੰਬੇਡਕਰ ਨਗਰ : ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਔਰਤ ਨੇ ਆਪਣੇ 18 ਸਾਲਾ ਪ੍ਰੇਮੀ ਨਾਲ ਆਪਣੇ ਪਤੀ ਦੀ ਮੌਜੂਦਗੀ ਵਿੱਚ ਵਿਆਹ ਕਰਵਾ ਲਿਆ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਹ ਔਰਤ ਪੰਜ ਬੱਚਿਆਂ ਦੀ ਮਾਂ ਹੈ। ਇਸ ਔਰਤ ਦਾ ਲੰਬੇ ਸਮੇਂ ਤੋਂ ਆਪਣੇ 18 ਸਾਲੇ ਦੇ ਪ੍ਰੇਮੀ ਨਾਲ ਅਫੇਅਰ ਚੱਲ ਰਿਹਾ ਸੀ। ਇਹ ਘਟਨਾ ਅੰਬੇਡਕਰ ਨਗਰ ਜ਼ਿਲ੍ਹੇ ਦੇ ਜਹਾਂਗੀਰਗੰਜ ਥਾਣਾ ਖੇਤਰ ਵਿੱਚ ਸਥਿਤ ਹੁਸੈਨਪੁਰ ਖੁਰਦ ਪਿੰਡ ਵਿੱਚ ਵਾਪਰੀ ਹੈ।

ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ

ਔਰਤ ਦਾ ਪ੍ਰੇਮੀ ਨਿਖਿਲ ਦੇਵਰੀਆ ਵਿੱਚ ਕਬਾੜ ਡੀਲਰ ਵਜੋਂ ਕੰਮ ਕਰਦਾ ਹੈ। ਇਸ ਦੌਰਾਨ ਇਨ੍ਹਾਂ ਦੋਵਾਂ ਦੀ ਮੁਲਾਕਾਤ ਹੋਈ ਅਤੇ ਫਿਰ ਪ੍ਰੇਮ ਸੰਬੰਧ ਬਣ ਗਏ। ਇਸ ਦੌਰਾਨ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਦੇਵਰੀਆ ਤੋਂ ਅੰਬੇਡਕਰ ਨਗਰ ਭੱਜ ਕੇ ਆ ਗਏ। ਦੂਜੇ ਪਾਸੇ ਔਰਤ ਦੇ ਪਤੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ, ਤਾਂ ਉਹ ਵੀ ਅੰਬੇਡਕਰ ਨਗਰ ਪਹੁੰਚ ਗਿਆ। ਸ਼ੁਰੂ ਵਿੱਚ ਪਤੀ-ਪਤਨੀ ਅਤੇ ਉਸ ਦੇ ਪ੍ਰੇਮੀ ਵਿਚਕਾਰ ਲੰਬੀ ਗੱਲਬਾਤ ਹੋਈ ਪਰ ਔਰਤ ਆਪਣੇ ਪ੍ਰੇਮੀ ਨਾਲ ਰਹਿਣ 'ਤੇ ਅੜੀ ਰਹੀ। ਉਹ ਉਸ ਨਾਲ ਰਹਿਣ ਅਤੇ ਵਿਆਹ ਕਰਵਾਉਣ ਦੀ ਜਿੱਦ ਕਰਨ ਲੱਗੀ। 

ਪੜ੍ਹੋ ਇਹ ਵੀ - ਹੋ ਗਿਆ ਐਲਾਨ : ਸਾਲ 2026 'ਚ 75 ਦਿਨ ਬੰਦ ਰਹਿਣਗੇ ਇਸ ਸੂਬੇ ਦੇ ਸਕੂਲ, ਆ ਗਈ ਪੂਰੀ LIST

ਬੁੱਧਵਾਰ ਨੂੰ ਮਨਗਰ ਦੇ ਸ਼ਿਵ ਮੰਦਰ ਵਿੱਚ ਔਰਤ ਅਤੇ ਉਸਦੇ ਪ੍ਰੇਮੀ ਦਾ ਵਿਆਹ ਕਰਵਾ ਦਿੱਤਾ ਗਿਆ। ਇਸ ਦੌਰਾਨ ਸਭ ਤੋਂ ਖਾਸ ਗੱਲ ਇਹ ਰਹੀ ਕਿ ਵਿਆਹ ਦੀਆਂ ਸਾਰੀਆਂ ਰਸਮਾਂ ਔਰਤ ਦੇ ਪਤੀ ਦੀ ਮੌਜੂਦਗੀ ਵਿੱਚ ਹੋਈਆਂ। ਵਿਆਹ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦਾ ਹੱਥ ਉਸਦੇ ਪ੍ਰੇਮੀ ਨੂੰ ਸੌਂਪ ਦਿੱਤਾ ਅਤੇ ਆਪਣੇ ਪੰਜ ਬੱਚਿਆਂ ਨਾਲ ਘਰ ਵਾਪਸ ਆ ਗਿਆ। ਇਹ ਅਨੌਖੀ ਘਟਨਾ ਇਲਾਕੇ ਵਿੱਚ ਚਰਚਾ ਦਾ ਕੇਂਦਰ ਬਣ ਗਈ ਹੈ।

ਪੜ੍ਹੋ ਇਹ ਵੀ - ਵਿਆਹ 'ਚ ਨਹੀਂ ਮਿਲੇ 'ਰੱਸਗੁੱਲੇ', ਕੁੜੀ ਵਾਲਿਆਂ ਨੇ ਪਾ ਲਿਆ 'ਕਲੇਸ਼', ਥਾਣੇ ਪਹੁੰਚਿਆ ਮਾਮਲਾ (ਵੀਡੀਓ)


author

rajwinder kaur

Content Editor

Related News