ਪਰਿਵਾਰ ਨੇ 18 ਮਹੀਨੇ ਦੀ ਬਰੇਨ ਡੈੱਡ ਬੱਚੀ ਦੇ ਕੀਤੇ ਅੰਗਦਾਨ, ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਮਾਹਿਰਾ

Sunday, Nov 13, 2022 - 12:49 PM (IST)

ਪਰਿਵਾਰ ਨੇ 18 ਮਹੀਨੇ ਦੀ ਬਰੇਨ ਡੈੱਡ ਬੱਚੀ ਦੇ ਕੀਤੇ ਅੰਗਦਾਨ, ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਮਾਹਿਰਾ

ਨਵੀਂ ਦਿੱਲੀ- 18 ਮਹੀਨੇ ਦੀ ਬੱਚੀ ਮਾਹਿਰਾ ਦੇ ਅੰਗਦਾਨ ਨਾਲ ਦੂਜੇ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ। ਹਰਿਆਣਾ ਦੇ ਮੇਵਾਤ ’ਚ 18 ਮਹੀਨੇ ਦੀ ਬੱਚੀ ਹੋਰ ਬੱਚਿਆਂ ਦੀ ਜ਼ਿੰਦਗੀ ਰੌਸ਼ਨ ਕਰਨ ਲਈ ਆਪਣੇ ਅੰਗ- ਲਿਵਰ, ਕਿਡਨੀ, ਕਾਰਨੀਆ, ਹਾਰਟ ਵਾਲਵ ਦਾਨ ਕੀਤੇ ਹਨ। ਇਸ ਦੇ ਨਾਲ ਹੀ ਬੱਚੀ ਦੀਆਂ ਅੱਖਾਂ ਵੀ ਦੂਜਿਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰੇਗੀ। 

ਇਹ ਵੀ ਪੜ੍ਹੋ- ਟੀਚਰ ਨੇ ਬੱਚਿਆਂ ਨੂੰ ਜ਼ਬਰਦਸਤੀ ਖੁਆਇਆ ਕਿਰਲੀ ਵਾਲਾ ਖਾਣਾ, ਕਿਹਾ- ਖਾਓ ਇਹ ਬੈਂਗਣ ਹੈ

ਬਾਲਕਨੀ ਤੋਂ ਡਿੱਗ ਗਈ ਸੀ ਮਾਹਿਰਾ

ਦਰਅਸਲ ਮਾਹਿਰਾ 6 ਨਵੰਬਰ 2022 ਨੂੰ ਆਪਣੇ ਘਰ ਦੀ ਬਾਲਕਨੀ ਤੋਂ ਡਿੱਗ ਗਈ ਸੀ। ਸਿਰ ’ਚ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਏਮਜ਼ ਟਰਾਮਾ ਸੈਂਟਰ ਲਿਆਂਦਾ ਗਿਆ ਅਤੇ 11 ਨਵੰਬਰ ਦੀ ਸਵੇਰ ਨੂੰ ਉਸ ਨੂੰ ਬਰੇਡ ਡੈੱਡ ਐਲਾਨ ਕਰ ਦਿੱਤਾ ਗਿਆ। ਇਸ ਦੌਰਾਨ ਜਦੋਂ ਉਸ ਦੇ ਮਾਤਾ-ਪਿਤਾ ਨੇ 5 ਸਾਲ ਦੀ ਬੱਚੀ ਰੋਲੀ ਦੇ ਅੰਗਦਾਨ ਦੀ ਕਹਾਣੀ ਸੁਣੀ ਤਾਂ ਉਨ੍ਹਾਂ ਨੇ ਇਸ ਤੋਂ ਪ੍ਰਭਾਵਿਤ ਹੋ ਕੇ ਬੱਚੀ ਦੇ ਅੰਗਦਾਨ ਦਾ ਫ਼ੈਸਲਾ ਲਿਆ।

ਇਹ ਵੀ ਪੜ੍ਹੋ- ‘ਪਾਪਾ ਲਈ ਕੁਝ ਵੀ ਕਰ ਸਕਦੀ ਹਾਂ’, ਕਿਡਨੀ ਦਾਨ ਕਰਨ ਤੋਂ ਪਹਿਲਾਂ ਲਾਲੂ ਯਾਦਵ ਦੀ ਧੀ ਨੇ ਕੀਤੀ ਭਾਵੁਕ ਪੋਸਟ

ਲਿਵਰ ਅਤੇ ਕਿਡਨੀਆਂ ਕੀਤੀਆਂ ਗਈਆਂ ਟਰਾਂਸਪਲਾਂਟ

ਮਾਹਿਰਾ ਦਾ ਦਾਨ ਕੀਤਾ ਗਿਆ ਲਿਵਰ ILBS ਦਿੱਲੀ ’ਚ 6 ਸਾਲ ਦੇ ਬੱਚੇ ਨੂੰ ਟਰਾਂਸਪਲਾਂਟ ਕੀਤਾ ਗਿਆ, ਦੋਵੇਂ ਕਿਡਨੀਆਂ 17 ਸਾਲ ਦੇ ਸ਼ਖ਼ਸ ਨੂੰ ਏਮਜ਼ ’ਚ ਟਰਾਂਸਪਲਾਂਟ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮਾਹਿਰਾ ਦੇ ਕਾਰਨੀਆ, ਦੋਵੇਂ ਅੱਖਾਂ ਅਤੇ ਹਾਰਟ ਵਾਲਵ ਬਾਅਦ ’ਚ ਵਰਤੋਂ ਲਈ ਸੁਰੱਖਿਅਤ ਰੱਖੇ ਗਏ ਹਨ।

ਇਹ ਵੀ ਪੜ੍ਹੋ- ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’

ਪਿਤਾ ਨੂੰ ਸਮਝਾਇਆ ਗਿਆ ਸੀ ਰੋਲੀ ਦਾ ਕੇਸ

ਦੱਸ ਦੇਈਏ ਕਿ ਮਾਹਿਰਾ ਪਿਛਲੇ 6 ਮਹੀਨਿਆਂ ’ਚ ਏਮਜ਼ ਟਰਾਮਾ ’ਚ ਅੰਗਦਾਨ ਕਰਨ ਵਾਲੀ ਤੀਜੀ ਬੱਚੀ ਹੈ। ਪਹਿਲੀ ਬੱਚੀ ਰੋਲੀ ਸੀ ਅਤੇ ਉਸ ਤੋਂ ਬਾਅਦ 18 ਮਹੀਨੇ ਦਾ ਰਿਸ਼ਾਂਤ ਸੀ, ਜਿਸ ਨੇ ਆਪਣੇ ਅੰਗਦਾਨ ਕੀਤੇ। ਮਾਹਿਰਾ ਦੇ ਪਿਤਾ ਨੂੰ ਰੋਲੀ ਦਾ ਕੇਸ ਵਿਖਾਇਆ ਗਿਆ ਅਤੇ ਉਨ੍ਹਾਂ ਨੂੰ ਬਰੇਡ ਡੈੱਡ ਬਾਰੇ ਸਮਝਾ ਕੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਅੰਗਦਾਨ ਬਾਰੇ ਦੱਸਿਆ ਗਿਆ।

ਇਹ ਵੀ ਪੜ੍ਹੋ-  ਰਾਜੀਵ ਗਾਂਧੀ ਕਤਲਕਾਂਡ: ਨਲਿਨੀ ਸਣੇ 4 ਹੋਰ ਦੋਸ਼ੀ ਤਾਮਿਲਨਾਡੂ ਦੀਆਂ ਜੇਲ੍ਹਾਂ ’ਚੋਂ ਰਿਹਾਅ


author

Tanu

Content Editor

Related News