ਰਾਜਸਥਾਨ ''ਚ ਸਭ ਤੋਂ ਵੱਡੀ ਤ੍ਰਾਸਦੀ, 10 ਦਿਨਾਂ ''ਚ 17 ਹਜ਼ਾਰ ਪ੍ਰਵਾਸੀ ਪੰਛੀਆਂ ਦੀ ਮੌਤ

Wednesday, Nov 20, 2019 - 01:33 PM (IST)

ਜੈਪੁਰ— ਰਾਜਸਥਾਨ ਦੇ ਜੈਪੁਰ 'ਚ ਫੈਲੀ ਸਾਂਭਰ ਝੀਲ 'ਚ ਪਿਛਲੇ 10 ਦਿਨਾਂ ਵਿਚ 17,000 ਪ੍ਰਵਾਸੀ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਇੰਨੀ ਵੱਡੀ ਗਿਣਤੀ ਵਿਚ ਪੰਛੀਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਪ੍ਰਵਾਸੀ ਪੰਛੀਆਂ ਦੀ ਮੌਤ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਸੂਬਾ ਸਰਕਾਰ ਜ਼ਰੂਰੀ ਕਦਮ ਚੁੱਕ ਰਹੀ ਹੈ। ਜੈਪੁਰ ਜ਼ਿਲਾ ਕਲੈਕਟਰ ਜਗਰੂਪ ਸਿੰਘ ਯਾਦਵ ਨੇ ਦੱਸਿਆ ਕਿ ਪੰਛੀਆਂ ਦੀ ਮੌਤ ਸ਼ਾਇਦ ਬੋਟੂਲਿਜ਼ਮ ਕਾਰਨ ਹੋਈ ਹੈ। ਬੋਟੂਲਿਜ਼ਮ ਦਾ ਅਰਥ ਹੈ- ਮਰੇ ਹੋਏ ਪੰਛੀਆਂ ਦੇ ਬੈਕਟੀਰੀਆਂ ਤੋਂ ਪੰਛੀਆਂ ਵਿਚ ਫੈਲਦੀ ਅਪੰਗਤਾ।

ਓਧਰ ਚੀਫ ਵਾਈਲਡਲਾਈਫ ਵਾਰਡਨ ਅਰਿੰਦਮ ਤੋਮਰ ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕ ਪੰਛੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਅਤੇ 10 ਨਵੰਬਰ ਤੋਂ ਗਿਣਤੀ ਲੱਗਭਗ 17,000 ਤਕ ਪਹੁੰਚ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਪੰਛੀਆਂ ਦੇ ਕੰਕਾਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇੰਨੇ ਪੰਛੀਆਂ ਦੀ ਮੌਤ ਕਦੇ ਵੀ ਨਹੀਂ ਹੋਈ ਸੀ। ਅਧਿਕਾਰੀਆਂ ਨੇ ਪੰਛੀਆਂ ਦੀ ਮੌਤ ਬਰਡ ਫਲੂ ਕਾਰਨ ਹੋਣ ਤੋਂ ਇਨਕਾਰ ਕੀਤਾ ਹੈ। ਇੱਥੇ ਦੱਸ ਦੇਈਏ ਕਿ ਸਾਂਭਰ ਝੀਲ ਖਾਰੇ ਪਾਣੀ ਦੀ ਦੇਸ਼ ਦੀ ਸਭ ਤੋਂ ਵੱਡੀ ਝੀਲ ਹੈ। ਇਹ ਪੰਛੀ ਹਰ ਸਾਲ ਬਰਫੀਲੇ ਪਹਾੜ ਲੰਘ ਕੇ 6 ਹਜ਼ਾਰ ਕਿਲੋਮੀਟਰ ਦੂਰ ਭਾਰਤ ਪੁੱਜਦੇ ਹਨ। ਰਾਜਸਥਾਨ 'ਚ ਮਰੇ ਇਹ ਪੰਛੀ 32 ਵੱਖ-ਵੱਖ ਪ੍ਰਜਾਤੀਆਂ ਦੇ ਹਨ। ਮਾਹਰਾਂ ਮੁਤਾਬਕ ਜੋ ਪੰਛੀ ਸ਼ੁਰੂਆਤ 'ਚ ਮਰੇ, ਉਨ੍ਹਾਂ 'ਚ ਕੀੜੇ ਲੱਗ ਗਏ। ਉਨ੍ਹਾਂ ਨੂੰ ਖਾਣ ਨਾਲ ਦੂਜੇ ਪੰਛੀ ਮਰੇ।


Tanu

Content Editor

Related News