ਕਾਲਜ ਗਰਾਊਂਡ ''ਤੇ ਦੌੜ ਰਿਹਾ ਸੀ 17 ਸਾਲਾ ਨੌਜਵਾਨ, ਅਚਾਨਕ ਡਿੱਗਿਆ ''ਤੇ ਹੋ ਗਈ ਮੌਤ
Tuesday, Feb 06, 2024 - 04:25 AM (IST)
ਰਤਲਾਮ - ਸਾਈਲੈਂਟ ਅਟੈਕ ਦੀ ਬਿਮਾਰੀ ਹੁਣ ਕਿਸ਼ੋਰਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਸੋਮਵਾਰ ਨੂੰ ਰਤਲਾਮ 'ਚ ਦੇਖਣ ਨੂੰ ਮਿਲੀ, ਜਦੋਂ ਇਕ 17 ਸਾਲਾ ਵਿਦਿਆਰਥੀ ਨੂੰ ਦੌੜਦੇ ਸਮੇਂ ਸਾਈਲੈਂਟ ਅਟੈਕ ਆਇਆ ਅਤੇ ਉਸ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - ਮਿਡ-ਡੇ-ਮੀਲ ਖਾਣ ਨਾਲ ਸੈਂਕੜੇ ਬੱਚੇ ਹੋਏ ਬਿਮਾਰ, ਮਾਪਿਆਂ ਦੇ ਮਨਾਂ 'ਚ ਡਰ ਦਾ ਮਾਹੌਲ
ਮੱਧ ਪ੍ਰਦੇਸ਼ ਸੂਬੇ ਦੇ ਰਤਲਾਮ ਦੇ ਆਰਟਸ ਐਂਡ ਸਾਇੰਸ ਕਾਲਜ ਦੇ ਮੈਦਾਨ 'ਚ 11ਵੀਂ ਜਮਾਤ 'ਚ ਪੜ੍ਹਦਾ ਆਸ਼ੂਤੋਸ਼ ਕੁਮਾਵਤ ਸਵੇਰੇ ਦੌੜਨ ਲਈ ਮੈਦਾਨ 'ਚ ਗਿਆ ਸੀ। ਕੁਝ ਸਮੇਂ ਲਈ ਸਭ ਕੁਝ ਠੀਕ-ਠਾਕ ਰਿਹਾ ਪਰ ਜਿਵੇਂ ਹੀ ਆਸ਼ੂਤੋਸ਼ ਨੇ ਦੌੜਨ ਦੀ ਰਫ਼ਤਾਰ ਵਧਾਈ ਤਾਂ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਆਸ਼ੂਤੋਸ਼ ਦੇ ਦੋਸਤਾਂ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਆਸ਼ੂਤੋਸ਼ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ - ਬੱਚਿਆਂ ਨਾਲ ਮੱਕਾ ਜਾਣ ਵਾਲਿਆਂ ਲਈ ਵੱਡੀ ਖ਼ਬਰ, ਸਾਊਦੀ ਸਰਕਾਰ ਨੇ ਬਦਲਿਆ ਇਹ ਕਾਨੂੰਨ
ਆਸ਼ੂਤੋਸ਼ ਰਤਲਾਮ ਦੇ ਬਾਲਾਜੀ ਨਗਰ ਦਾ ਰਹਿਣ ਵਾਲਾ ਸੀ ਅਤੇ ਉਹ ਪਿਛਲੇ 5-6 ਦਿਨਾਂ ਤੋਂ ਮੈਦਾਨ 'ਚ ਦੌੜਨ ਲਈ ਆ ਰਿਹਾ ਸੀ। ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਉਹ ਆਪਣੇ ਦੋਸਤ ਨੀਲੇਸ਼ ਨਾਲ ਗ੍ਰਾਉਂਡ ਪਹੁੰਚਿਆ ਸੀ ਪਰ ਭੱਜਦੇ ਹੋਏ ਉਸ ਦੀ ਮੌਤ ਹੋ ਗਈ। ਬੇਟੇ ਦੀ ਮੌਤ ਦੀ ਖ਼ਬਰ ਸੁਣ ਕੇ ਪੂਰਾ ਪਰਿਵਾਰ ਰੋ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e