ਇੰਦੌਰ ਨਗਰ ਨਿਗਮ ਦੀ ਵੱਡੀ ਕਾਰਵਾਈ, 17 ਟਨ ਪਾਬੰਦੀਸ਼ੁਦਾ ਲਿਫਾਫੇ ਜ਼ਬਤ

12/03/2019 12:14:18 PM

ਇੰਦੌਰ (ਵਾਰਤਾ)— ਮੱਧ ਪ੍ਰਦੇਸ਼ ਦੀ ਇੰਦੌਰ ਨਗਰ ਨਿਗਮ ਨੇ 2 ਟਰਾਂਸਪੋਰਟਰਾਂ ਤੋਂ 17 ਟਨ ਪਾਬੰਦੀਸ਼ੁਦਾ ਲਿਫਾਫੇ ਜ਼ਬਤ ਕੀਤੇ ਹਨ। ਨਗਰ ਨਿਗਮ ਨੇ ਇਕ ਟਰਾਂਸਪੋਰਟਰ ਵਿਰੁੱਧ 1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਨਗਰ ਨਿਗਮ ਕਮਿਸ਼ਨਰ ਆਸ਼ੀਸ਼ ਸਿੰਘ ਨੇ ਦੱਸਿਆ ਕਿ ਇਕ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਲਸੂੜੀਆ ਮੋਰੀ ਖੇਤਰ ਦੇ ਦੋ ਟਰਾਂਸਪੋਰਟਰਾਂ ਦੇ ਛਾਪਾ ਮਾਰਿਆ।

ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਇਕ ਟਰਾਂਸਪੋਰਟਰ ਦੇ ਇਕ ਟਰੱਕ 'ਚ ਲੱਦੀ 15 ਟਨ ਪਾਲੀਥੀਨ (ਲਿਫਾਫੇ) ਜ਼ਬਤ ਕਰ ਕੇ ਉਸ ਵਿਰੁੱਧ ਇਕ ਲੱਖ ਰੁਪਏ ਦੀ ਕਾਰਵਾਈ ਕੀਤੀ। ਉੱਥੇ ਹੀ ਦੂਜੇ ਟਰਾਂਸਪੋਰਟਰ ਤੋਂ 2 ਟਨ ਪਾਲੀਥੀਨ ਜ਼ਬਤ ਕੀਤੀ ਗਈ ਹੈ। ਕਾਰਵਾਈ ਦੌਰਾਨ ਦੂਜਾ ਟਰਾਂਸਪੋਰਟਰ ਦੌੜ ਗਿਆ, ਜਿਸ ਦੇ ਚੱਲਦੇ ਉਸ ਦੇ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜ਼ਿਆਦਾਤਰ ਸੂਬਿਆਂ 'ਚ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਲੱਗੀ ਹੋਈ ਹੈ।


Tanu

Content Editor

Related News