ਗੈਰ-ਕਾਨੂੰਨੀ ਰੂਪ ਨਾਲ ਦਾਖ਼ਲ ਹੋਣ ''ਤੇ ਫੜੇ ਗਏ 17 ਬੰਗਲਾਦੇਸ਼ੀ ਵਾਪਸ ਭੇਜੇ: CM ਹਿਮੰਤ

Saturday, Sep 28, 2024 - 03:28 PM (IST)

ਗੈਰ-ਕਾਨੂੰਨੀ ਰੂਪ ਨਾਲ ਦਾਖ਼ਲ ਹੋਣ ''ਤੇ ਫੜੇ ਗਏ 17 ਬੰਗਲਾਦੇਸ਼ੀ ਵਾਪਸ ਭੇਜੇ: CM ਹਿਮੰਤ

ਗੁਹਾਟੀ- ਭਾਰਤ 'ਚ ਗੈਰ-ਕਾਨੂੰਨੀ ਰੂਪ ਨਾਲ ਦਾਖ਼ਲ ਹੋਣ ਦੇ ਦੋਸ਼ 'ਚ ਆਸਾਮ ਤੋਂ ਫੜੇ ਗਏ 8 ਬੱਚਿਆਂ ਸਮੇਤ 17 ਬੰਗਲਾਦੇਸ਼ੀਆਂ ਨੂੰ ਸ਼ਨੀਵਾਰ ਨੂੰ ਵਾਪਸ ਭੇਜ ਦਿੱਤਾ ਗਿਆ। ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। ਸ਼ਰਮਾ ਨੇ 'ਐਕਸ' 'ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਇਕ ਤਸਵੀਰ ਸਾਂਝਾ ਕਰਦਿਆਂ ਕਿਹਾ ਕਿ ਘੁਸਪੈਠ ਖਿਲਾਫ਼ ਸਖ਼ਤ ਕਦਮ ਚੁੱਕਦੇ ਹੋਏ ਆਸਾਮ ਪੁਲਸ ਨੇ ਅੱਜ ਤੜਕੇ 9 ਬੰਗਲਾਦੇਸ਼ੀਆਂ ਅਤੇ 8 ਬੱਚਿਆਂ ਨੂੰ ਸਰਹੱਦ 'ਤੇ ਵਾਪਸ ਭੇਜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੰਗਲਾਦੇਸ਼ ਵਿਚ ਸਿਆਸੀ ਸੰਕਟ ਮਗਰੋਂ ਭਾਰਤ ਵਿਚ ਗੈਰ-ਕਾਨੂੰਨੀ ਰੂਪ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਵਿਚ ਹੁਣ ਤੱਕ ਆਸਾਮ ਵਿਚ ਕਰੀਬ 100 ਲੋਕਾਂ ਨੂੰ ਫੜ ਕੇ ਵਾਪਸ ਭੇਜਿਆ ਗਿਆ ਹੈ। 


author

Tanu

Content Editor

Related News