ਜਾਅਲੀ ‘ਡੇਟਿੰਗ ਐਪ’ ਮਾਮਲੇ ’ਚ 17 ਗ੍ਰਿਫ਼ਤਾਰ
Wednesday, Oct 15, 2025 - 10:08 PM (IST)

ਕੋਲਕਾਤਾ -ਦੱਖਣੀ ਕੋਲਕਾਤਾ ਦੇ ਮਿੰਟੋ ਪਾਰਕ ਖੇਤਰ ਵਿਚ ਇਕ ਜਾਅਲੀ ‘ਡੇਟਿੰਗ ਐਪ’ ਰਾਹੀਂ ਧੋਖਾਦੇਹੀ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ 16 ਔਰਤਾਂ ਸਮੇਤ 17 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਖਪਤਕਾਰਾਂ ਨੂੰ ਲਾਲਚ ਦਿੱਤਾ ਤੇ ਫਿਰ ਧੋਖਾਦੇਹੀ ਕੀਤੀ।
ਉਨ੍ਹਾਂ ਕਿਹਾ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਅਸੀਂ ਛਾਪਾ ਮਾਰਿਆ ਅਤੇ ਕਈ ਇਲੈਕਟ੍ਰਾਨਿਕ ਡਿਵਾਈਸਾਂ, ਬੈਂਕ ਦਸਤਾਵੇਜ਼, ਰਜਿਸਟਰ ਅਤੇ ਹੋਰ ਕੰਮ ਨਾਲ ਸਬੰਧਤ ਸਮੱਗਰੀ ਜ਼ਬਤ ਕੀਤੀ।