ਬਾਲ ਵਿਆਹ ਦੇ ਮਾਮਲੇ 6 ਗੁਣਾ ਵਧੇ, 16,737 ਕੁੜੀਆਂ ਨੂੰ ''ਵਿਆਹ'' ਲਈ ਕੀਤਾ ਗਿਆ ਅਗਵਾ
Friday, Oct 03, 2025 - 04:52 PM (IST)

ਨਵੀਂ ਦਿੱਲੀ- ਦੇਸ਼ 'ਚ ਬਾਲ ਵਿਆਹ ਰੋਕੂ ਕਾਨੂੰਨ ਦੇ ਅਧੀਨ 2023 'ਚ ਉਸ ਦੇ ਪਿਛਲੇ ਸਾਲ ਦੀ ਤੁਲਨਾ 'ਚ 6 ਗੁਣਾ ਵੱਧ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ 'ਚ ਕਰੀਬ 90 ਫੀਸਦੀ ਮਾਮਲੇ ਇਕੱਲੇ ਆਸਾਮ ਦੇ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੂ (ਐੱਨਸੀਆਰਬੀ) ਨੇ ਆਪਣੇ ਤਾਜ਼ਾ ਅੰਕੜਿਆਂ 'ਚ ਇਹ ਖ਼ੁਲਾਸਾ ਕੀਤਾ ਹੈ। ਬਿਊਰੋ ਨੇ ਇਹ ਵੀ ਉਜਾਗਰ ਕੀਤਾ ਹੈ ਕਿ 2023 'ਚ 16,737 ਕੁੜੀਆਂ ਅਤੇ 129 ਮੁੰਡਿਆਂ ਨੂੰ 'ਵਿਆਹ ਲਈ' ਅਗਵਾ ਕੀਤਾ ਗਿਆ। ਐੱਨਸੀਆਰਬੀ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ 2023 'ਚ ਇਸ ਐਕਟ ਦੇ ਅਧੀਨ 6,038 ਮਾਮਲੇ ਦਰਜ ਕੀਤੇ ਗਏ, ਜੋ 2022 'ਚ 1,002 ਅਤੇ 2021 'ਚ 1,050 ਸਨ।
ਇਨ੍ਹਾਂ 'ਚੋਂ ਆਸਾਮ 'ਚ 5,267 ਮਾਮਲੇ ਸਾਹਮਣੇ ਆਏ, ਜਿਸ ਨਾਲ ਇਹ ਸਭ ਤੋਂ ਵੱਧ ਅਜਿਹੇ ਮਾਮਲਿਆਂ ਵਾਲਾ ਸੂਬਾ ਬਣ ਗਿਆ। ਸੂਚੀ 'ਚ ਜ਼ਿਆਦਾ ਗਿਣਤੀ ਵਾਲੇ ਹੋਰ ਸੂਬੇ ਤਾਮਿਲਨਾਡੂ (174), ਕਰਨਾਟਕ (145) ਅਤੇ ਪੱਛਮੀ ਬੰਗਾਲ (118) ਹਨ। ਉਂਝ ਛੱਤੀਸਗੜ੍ਹ, ਨਾਗਾਲੈਂਡ, ਲੱਦਾਖ ਅਤੇ ਲਕਸ਼ਦੀਪ ਵਰਗੇ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਇਸ ਮਿਆਦ 'ਚ ਬਾਲ ਵਿਆਹ ਰੋਕਥਾਮ ਐਕਟ ਦੇ ਅਧੀਨ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਬਾਲ ਵਿਆਹ ਰੋਕਥਾਮ ਐਕਟ 2006 'ਚ ਬਣਿਆ ਸੀ, ਜੋ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਅਤੇ 21 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਦੇ ਵਿਆਹ 'ਤੇ ਪਾਬੰਦੀ ਲਗਾਉਂਦਾ ਹੈ ਅਤੇ ਅਜਿਹੇ ਵਿਆਹਾਂ ਦਾ ਆਯੋਜਨ, ਸੰਚਾਲਣ ਜਾਂ ਉਸ ਨੂੰ ਸੁਗਮ ਬਣਾਉਣ ਵਾਲਿਆਂ ਨੂੰ ਅਪਰਾਧੀ ਦੀ ਸ਼੍ਰੇਣੀ 'ਚ ਪਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8