ਪਾਣੀ ਨਾਲ ਭਰੀ ਬਾਲਟੀ ’ਚ ਡਿੱਗਣ ਨਾਲ ਬੱਚੀ ਦੀ ਮੌਤ
Wednesday, Oct 01, 2025 - 10:08 PM (IST)

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੇ ਬੁੱਧ ਵਿਹਾਰ ਖੇਤਰ ’ਚ ਪਾਣੀ ਨਾਲ ਭਰੀ ਬਾਲਟੀ ’ਚ ਡਿੱਗਣ ਨਾਲ ਇਕ ਸਾਲ ਦੀ ਬੱਚੀ ਦੀ ਬੁੱਧਵਾਰ ਮੌਤ ਹੋ ਗਈ। ਇਹ ਦੁਖਾਂਤ ਉਦੋਂ ਵਾਪਰਿਆ ਜਦੋਂ ਮਾਂ ਆਪਣੀਆਂ ਜੁੜਵਾਂ ਬੱਚੀਆਂ ਨੂੰ ਨਹਾਉਣ ਲਈ ਬਾਥਰੂਮ ’ਚ ਲੈ ਕੇ ਗਈ। ਜਦੋਂ ਉਹ ਇਕ ਬੱਚੀ ਦੇ ਕੱਪੜੇ ਉਤਾਰ ਰਹੀ ਸੀ ਤਾਂ ਦੂਜੀ ਬੱਚੀ ਪਾਣੀ ਨਾਲ ਭਰੀ ਬਾਲਟੀ ’ਚ ਡਿੱਗ ਪਈ।
ਜਦੋਂ ਔਰਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਬਾਲਟੀ ’ਚ ਡਿੱਗੀ ਬੱਚੀ ਬੋਹੋਸ਼ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।