ਕਤਲ ਮਾਮਲੇ ’ਚ 3 ਮੁਲਜ਼ਮ ਬਰੀ, ਸੁਪਰੀਮ ਕੋਰਟ ਨੇ ਕਿਹਾ- ਸ਼ੱਕ ਸਬੂਤ ਦੀ ਜਗ੍ਹਾ ਨਹੀਂ ਲੈ ਸਕਦਾ

Tuesday, Oct 07, 2025 - 01:27 AM (IST)

ਕਤਲ ਮਾਮਲੇ ’ਚ 3 ਮੁਲਜ਼ਮ ਬਰੀ, ਸੁਪਰੀਮ ਕੋਰਟ ਨੇ ਕਿਹਾ- ਸ਼ੱਕ ਸਬੂਤ ਦੀ ਜਗ੍ਹਾ ਨਹੀਂ ਲੈ ਸਕਦਾ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ 10 ਸਾਲ ਦੇ ਇਕ ਬੱਚੇ ਦੇ 2007 ’ਚ ਹੋਏ ਕਤਲ ਦੇ ਮਾਮਲੇ ’ਚ 3 ਮੁਲਜ਼ਮਾਂ ਨੂੰ ਬਰੀ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਸ਼ੱਕ ਭਾਵੇਂ ਕਿੰਨਾ ਵੀ ਮਜ਼ਬੂਤ ​​ਕਿਉਂ ਨਾ ਹੋਵੇ, ਸਬੂਤ ਦੀ ਜਗ੍ਹਾ ਨਹੀਂ ਲੈ ਸਕਦਾ। ਜਸਟਿਸ ਐੱਮ. ਐੱਮ. ਸੁੰਦਰੇਸ਼ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਕਿਹਾ ਕਿ ਇਸਤਗਾਸਾ ਪੱਖ ਦੇ ਮਾਮਲੇ ’ਚ ਬਹੁਤ ਸਾਰੀਆਂ ਕਮੀਆਂ ਹਨ ਅਤੇ ਰਿਕਾਰਡ ’ਚ ਮੌਜੂਦ ਸਬੂਤ ਕਿਸੇ ਵੀ ਤਰ੍ਹਾਂ ਮੁਲਜ਼ਮ ਦੇ ਅਪਰਾਧ ਨੂੰ ਸਾਬਤ ਕਰਨ ਵਾਲੇ ਹਾ ਲਾਤ ਦੀ ਲੜੀ ਨੂੰ ਪੂਰਾ ਨਹੀਂ ਕਰਦੇ।

ਅਦਾਲਤ ਨੇ ਤਿੰਨਾਂ ਮੁਲਜ਼ਮਾਂ ਦੀ ਅਪੀਲ ਪ੍ਰਵਾਨ ਕਰ ਲਈ, ਜਿਨ੍ਹਾਂ ਨੇ ਉੱਤਰਾਖੰਡ ਹਾਈ ਕੋਰਟ ਦੇ ਨਵੰਬਰ 2017 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਨੇ ਮਾਮਲੇ ’ਚ ਉਨ੍ਹਾਂ ਦੀ ਦੋਸ਼ਸਿੱਧੀ ਅਤੇ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ।

ਬੈਂਚ ਨੇ ਆਪਣੇ ਫੈਸਲੇ ’ਚ ਕਿਹਾ, ‘‘ਵਿਗਿਆਨਕ ਪ੍ਰੀਖਣਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸ਼ੱਕੀ ਗਵਾਹੀ ਦੇ ਆਧਾਰ ’ਤੇ ਦੋਸ਼ੀ ਠਹਿਰਾਉਣਾ, ਸਬੂਤ ਦੀ ਜਗ੍ਹਾ ਸ਼ੱਕ ਨੂੰ ਜੋੜਣਾ ਹੈ।’’ ਬੈਂਚ ਨੇ ਕਿਹਾ ਕਿ ਇਹ ਮਾਮਲਾ ਇਕ ਬੱਚੇ ਦੀ ਦੁਖਦਾਈ ਮੌਤ ਨਾਲ ਸਬੰਧਤ ਹੈ, ਜੋ 5 ਜੂਨ, 2007 ਨੂੰ ਕਿਸ਼ਨਪੁਰ ਨੇੜੇ ਆਪਣੇ ਪਰਿਵਾਰ ਦੇ ਅੰਬਾਂ ਦੇ ਬਾਗ ਦੀ ਰਾਖੀ ਕਰਨ ਗਿਆ ਸੀ। ਜਦੋਂ ਉਹ ਦੇਰ ਸ਼ਾਮ ਤੱਕ ਵਾਪਸ ਨਹੀਂ ਆਇਆ, ਤਾਂ ਪਰਿਵਾਰ ਨੇ ਉਸ ਦੀ ਭਾਲ ਕੀਤੀ ਅਤੇ ਅਗਲੇ ਦਿਨ ਇਕ ਟੋਏ ਦੇ ਕੋਲ ਉਸ ਦੀ ਲਾਸ਼ ਮਿਲੀ।


author

Inder Prajapati

Content Editor

Related News