ਚਿਦਾਂਬਰਮ ਨੇ SIR ''ਤੇ ਉਠਾਏ ਸਵਾਲ, ਚੋਣ ਕਮਿਸ਼ਨ ਤੋਂ ‘ਜਾਅਲੀ’ ਵੋਟਰਾਂ ’ਤੇ ਜਵਾਬ ਮੰਗਿਆ
Friday, Oct 10, 2025 - 08:41 AM (IST)

ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਸੋਧ (ਐੱਸ. ਆਈ. ਆਰ.) ਨੂੰ ਲੈ ਕੇ ਵੀਰਵਾਰ ਨੂੰ ਸਵਾਲ ਖੜ੍ਹੇ ਕੀਤੇ ਅਤੇ ਜਾਣਨਾ ਚਾਹਿਆ ਕਿ ਸੂਬੇ ਦੀ ਬਾਲਗ ਆਬਾਦੀ ਦਾ ਕਿੰਨਾ ਹਿੱਸਾ ਵੋਟਰ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਕੀ ‘ਜਾਅਲੀ’ ਨਾਵਾਂ ਦੀ ਗਿਣਤੀ ਲੱਗਭਗ 5.2 ਲੱਖ ਹੈ? ਚਿਦਾਂਬਰਮ ਨੇ ਇਹ ਵੀ ਕਿਹਾ ਕਿ ਉਹ ਚੋਣ ਕਮਿਸ਼ਨ ’ਤੇ ਕਿਸੇ ਵੀ ਗੜਬੜੀ ਦਾ ਦੋਸ਼ ਨਹੀਂ ਲਾ ਰਹੇ ਹਨ ਪਰ ਭਾਰਤ ਅਤੇ ਬਿਹਾਰ ਦੇ ਲੋਕ ਬਿਹਾਰ ਵੋਟਰ ਸੂਚੀ ’ਤੇ ਹੇਠਾਂ ਲਿਖੇ ਸਵਾਲਾਂ ਦੇ ਜਵਾਬ ਲੈਣ ਦੇ ਹੱਕਦਾਰ ਹਨ।
ਪੜ੍ਹੋ ਇਹ ਵੀ : ਕਰਵਾਚੌਥ ਮੌਕੇ ਨਹੀਂ ਮਿਲੀ ਸਾੜੀ! ਘਰ ਵਾਲੇ ਖ਼ਿਲਾਫ਼ ਥਾਣੇ ਪਹੁੰਚ ਗਈਆਂ ਪਤਨੀਆਂ ਫਿਰ...
ਉਨ੍ਹਾਂ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਭਾਰਤ ਸਰਕਾਰ ਅਨੁਸਾਰ ਬਿਹਾਰ ਦੀ ਬਾਲਗ ਆਬਾਦੀ ਦਾ ਅੰਦਾਜ਼ਾ ਕੀ ਹੈ? ਬਿਹਾਰ ਵੋਟਰ ਸੂਚੀ ’ਚ ਬਾਲਗ ਆਬਾਦੀ ਦਾ ਕਿੰਨਾ ਹਿੱਸਾ ਸ਼ਾਮਲ ਕੀਤਾ ਗਿਆ ਹੈ? ਅਤੇ ਕੀ ਇਹ 90.7 ਫ਼ੀਸਦੀ ਹੈ?’’ ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ, ‘‘ਬਾਕੀ 9.3 ਫ਼ੀਸਦੀ ਬਾਲਗ ਆਬਾਦੀ ਦਾ ਕੀ? ਉਨ੍ਹਾਂ ਨੂੰ ਵੋਟਰ ਸੂਚੀ ’ਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਹੈ? ਵੋਟਰ ਸੂਚੀ ’ਚ ਕਿੰਨੇ ਨਾਂ ਅਸਪੱਸ਼ਟ ਹਨ? ਕੀ ਇਹ ਗਿਣਤੀ ਲੱਗਭਗ 24,000 ਹੈ? ਵੋਟਰ ਸੂਚੀ ’ਚ ਕਿੰਨੇ ਮਕਾਨ ਨੰਬਰ ਖਾਲੀ ਹਨ ਜਾਂ ਸਪੱਸ਼ਟ ਤੌਰ ’ਤੇ ਨਾਜਾਇਜ਼ ਹਨ? ਕੀ ਇਹ ਗਿਣਤੀ 2,00,000 ਤੋਂ ਵੱਧ ਹੈ?’’ ਸਾਬਕਾ ਕੇਂਦਰੀ ਮੰਤਰੀ ਨੇ ਸਵਾਲ ਕੀਤਾ, ‘‘ਕੀ ਚੋਣ ਕਮਿਸ਼ਨ ਪਾਦਰਸ਼ਿਤਾ ਅਤੇ ਨਿਰਪੱਖਤਾ ਦੇ ਹਿੱਤ ’ਚ ਕ੍ਰਿਪਾ ਕਰ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ?’’
ਪੜ੍ਹੋ ਇਹ ਵੀ : ਉੱਡਣ ਭਰਦੇ ਸਾਰ ਜਹਾਜ਼ ਨਾਲ ਵੱਡਾ ਹਾਦਸਾ, ਏਅਰਪੋਰਟ 'ਤੇ ਪਈਆਂ ਭਾਜੜਾਂ
2008 ਅੱਤਵਾਦੀ ਹਮਲੇ ’ਤੇ ਪ੍ਰਧਾਨ ਮੰਤਰੀ ਦਾ ਬਿਆਨ ਗਲਤ
ਕਾਂਗਰਸ ਨੇਤਾ ਪੀ. ਚਿਦਾਂਬਰਮ ਨੇ 2008 ’ਚ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ’ਤੇ ਪੀ. ਐੱਮ. ਮੋਦੀ ਦੇ ਬਿਆਨ ਨੂੰ ਗਲਤ ਦੱਸਿਆ। ਚਿਦਾਂਬਰਮ ਨੇ ‘ਐਕਸ’ ’ਤੇ ਲਿਖਿਆ ਕਿ ਇਹ ਪੜ੍ਹ ਕੇ ਨਿਰਾਸ਼ਾ ਹੋਈ ਕਿ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨੇ ਕਾਲਪਨਿਕ ਗੱਲਾਂ ਨੂੰ ਮੇਰੇ ਨਾਂ ਨਾਲ ਜੋੜ ਦਿੱਤਾ। ਚਿਦਾਂਬਰਮ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।
ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।