ਮਾਲਕਣ ਦੇ ਘਰ ਚੋਰੀ ਕਰ ਫਰਾਰ ਹੋਇਆ ਨੌਕਰ, 12 ਸਾਲ ਬਾਅਦ ਇੰਝ ਹੋਇਆ ਗ੍ਰਿਫ਼ਤਾਰ
Wednesday, Oct 01, 2025 - 05:18 PM (IST)

ਨਵੀਂ ਦਿੱਲੀ- ਪੱਛਮੀ ਦਿੱਲੀ ਦੇ ਕੀਰਤੀ ਨਗਰ 'ਚ ਆਪਣੀ ਮਾਲਕਣ ਦੇ ਗਹਿਣਿਆਂ ਨੂੰ ਲੁੱਟਣ ਦੇ ਮਾਮਲੇ 'ਚ 12 ਸਾਲਾਂ ਤੋਂ ਫਰਾਰ ਦੋਸ਼ੀ ਨੌਕਰੀ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬਿਹਾਰ ਦੇ ਜਮੁਈ ਜ਼ਿਲ੍ਹਾ ਵਾਸੀ ਗੌਤਮ ਯਾਦਵ (32) ਨੂੰ ਭਗੌੜਾ ਅਪਰਾਧੀ ਐਲਾਨ ਕੀਤਾ ਗਿਆ ਸੀ ਅਤੇ ਉਸ ਦੀ ਗ੍ਰਿਫ਼ਾਤਰੀ ਲਈ 20 ਹਜ਼ਾਰ ਕਰੋੜ ਦਾ ਇਨਾਮ ਰੱਖਿਆ ਗਿਆ ਸੀ। ਯਾਦਵ ਨੂੰ ਜੈਪੁਰ ਤੋਂ 30 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੀਰਤੀ ਨਗਰ ਥਾਣੇ 'ਚ 8 ਮਾਰਚ 2013 ਨੂੰ ਦਰਜ ਕੀਤੀ ਗਈ ਐੱਫਆਈਆਰ ਅਨੁਸਾਰ, ਉਸ ਸਮੇਂ ਯਾਦਵ ਨੌਕਰੀ ਕਰਦਾ ਸੀ ਅਤੇ ਉਸ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਆਪਣੀ ਮਾਲਕਣ ਦੇ ਘਰ ਲੁੱਟਖੋਹ ਕਰਨ ਦੀ ਸਾਜਿਸ਼ ਰਚੀ ਸੀ। ਘਟਨਾ ਦੇ ਸਮੇਂ ਔਰਤ ਘਰ 'ਚ ਇਕੱਲੀ ਸੀ।
ਇੱਥੇ ਇਕ ਅਧਿਕਾਰੀ ਨੇ ਕਿਹਾ,''ਗਿਰੋਹ ਨੇ ਉਸ ਦੇ (ਮਾਲਕਣ ਦੇ) ਹੱਥ-ਪੈਰ ਬੰਨ੍ਹ ਦਿੱਤੇ, ਉਸ ਦਾ ਮੂੰਹ ਬੰਦ ਕਰ ਦਿੱਤਾ ਅਤੇ ਦੌੜਣ ਤੋਂ ਪਹਿਲਾਂ ਸੋਨੇ ਦੇ 2 ਕੰਗਨ, ਇਕ ਲਾਕੇਟ ਸਣੇ ਸੋਨੇ ਦੀ ਜੰਜ਼ੀਰ ਅਤੇ ਇਕ ਅੰਗੂਠੀ ਲੁੱਟ ਲਈ।'' ਪੁਲਸ ਨੇ ਉਸ ਸਮੇਂ ਜਾਂਚ ਦੌਰਾਨ ਦੋਸ਼ੀ ਦੇ 2 ਸਾਥੀਆਂ ਨੂੰ ਫੜ ਲਿਆ ਸੀ, ਜਦੋਂ ਕਿ ਯਾਦਵ ਫਰਾਰ ਸੀ। ਫਰਾਰ ਰਹਿਣ ਦੌਰਾਨ ਯਾਦਵ ਇੱਧਰ-ਉੱਧਰ ਜਗ੍ਹਾ ਬਦਲ-ਬਦਲ ਕੇ ਘੁੰਮਦਾ ਰਿਹਾ, ਛੋਟੇ-ਮੋਟੇ ਕੰਮ ਕਰਦਾ ਰਿਹਾ ਅਤੇ ਆਪਣੇ ਪਿੰਡ ਤੋਂ ਦੂਰ ਰਿਹਾ। ਪੁੱਛ-ਗਿੱਛ ਦੌਰਾਨ ਯਾਦਵ ਨੇ ਦੱਸਿਆ ਕਿ ਪੁਲਸ ਤੋਂ ਬਚਣ ਲਈ ਉਹ ਤਾਮਿਲਨਾਡੂ, ਹਰਿਆਣਾ ਅਤੇ ਮੱਧ ਪ੍ਰਦੇਸ਼ ਸਣੇ ਵੱਖ-ਵੱਖ ਸੂਬਿਆਂ 'ਚ ਆਪਣਾ ਟਿਕਾਣਾ ਬਦਲਦਾ ਰਿਹਾ ਅਤੇ ਆਖ਼ਰ 'ਚ ਰਾਜਸਥਾਨ ਆ ਕੇ ਰੁਕਿਆ। ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਛੋਟੇ-ਮੋਟੇ ਕੰਮ ਵੀ ਕੀਤੇ ਅਤੇ ਈ-ਰਿਕਸ਼ਾ ਵੀ ਚਲਾਇਆ। ਅਧਿਕਾਰੀ ਨੇ ਦੱਸਿਆ ਕਿ ਯਾਦਵ ਅਨਪੜ੍ਹ ਹੈ ਅਤੇ ਉਹ ਬਚਪਨ ਤੋਂ ਹੀ ਸਥਾਨਕ ਅਪਰਾਧੀਆਂ ਦੇ ਸੰਪਰਕ 'ਚ ਆ ਗਿਆ ਸੀ ਅਤੇ ਦੋਸ਼ੀ ਨੂੰ ਉਸੇ ਘਰ 'ਚ ਡਾਕਾ ਪਾਉਣ ਲਈ ਉਕਸਾਇਆ ਗਿਆ, ਜਿੱਥੇ ਉਹ ਕੰਮ ਕਰਦਾ ਸੀ ਅਤੇ ਘਟਨਾ ਦੇ ਸਮੇਂ ਉਸ ਦੀ ਉਮਰ 20 ਸਾਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8