ਪਿਛਲੇ ਸਾਲ ਛੱਤੀਸਗੜ੍ਹ ’ਚ CRPF ਕੈਂਪ ’ਤੇ ਹੋਏ ਹਮਲੇ ''ਚ 17 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ
Sunday, Jun 15, 2025 - 08:10 AM (IST)

ਨਵੀਂ ਦਿੱਲੀ (ਭਾਸ਼ਾ) - ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਪਿਛਲੇ ਸਾਲ ਛੱਤੀਸਗੜ੍ਹ ’ਚ ਸੀ. ਆਰ. ਪੀ. ਐਫ. ਦੇ ਕੈਂਪ ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਸਬੰਧੀ 17 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਇਸ ਗੱਲ ਦੀ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਜਿਨ੍ਹਾਂ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਉਨ੍ਹਾਂ ’ਚੋਂ 16 ਫ਼ਰਾਰ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੋਡੀ ਬਾਮਨ ਉਰਫ਼ ਦੇਵਾਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ : Punjab Weather : 15, 16,17 ਤੇ 18 ਜੂਨ ਨੂੰ ਤੇਜ਼ ਹਨ੍ਹੇਰੀ ਦਾ ਅਲਰਟ, ਪੂਰੀ ਹਫ਼ਤਾ ਪਵੇਗਾ ਮੀਂਹ
ਫਰਾਰ ਮੁਲਜ਼ਮਾਂ ’ਚ ਸੀ. ਪੀ. ਆਈ. (ਮਾਓਵਾਦੀ) ਦੀ ਕੇਂਦਰੀ ਕਮੇਟੀ ਅਤੇ ਵਿਸ਼ੇਸ਼ ਖੇਤਰੀ/ਸੂਬਾਈ ਕਮੇਟੀ ਦੇ 2-2 ਮੈਂਬਰ ਅਤੇ ‘ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ’ ਬਟਾਲੀਅਨ ਨੰਬਰ 1, ਤੇਲੰਗਾਨਾ ਸਟੇਟ ਕਮੇਟੀ ਤੇ ਸੀ. ਪੀ. ਆਈ. (ਮਾਓਵਾਦੀ) ਦੀ ਪਾਮੇਡ ਏਰੀਆ ਕਮੇਟੀ ਦੇ ਹੋਰ ਚੋਟੀ ਦੇ ਕਾਡਰ ਸ਼ਾਮਲ ਹਨ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਜਗਦਲਪੁਰ ’ਚ ਐੱਨ. ਆਈ .ਏ. ਦੀ ਵਿਸ਼ੇਸ਼ ਅਦਾਲਤ ’ਚ ਦਾਇਰ ਚਾਰਜਸ਼ੀਟ ’ਚ ਸਾਰੇ ਮੁਲਜ਼ਮਾਂ ’ਤੇ ਵੱਖ-ਵੱਖ ਧਾਰਾਵਾਂ ਹੇਠ ਦੋਸ਼ ਲਾਏ ਗਏ ਹਨ।
ਇਹ ਵੀ ਪੜ੍ਹੋ : Breaking: ਪਾਉਂਟਾ ਸਾਹਿਬ 'ਚ ਜ਼ਬਰਦਸਤ ਹੰਗਾਮਾ, ਰੱਜ ਕੇ ਵਰ੍ਹੇ ਇੱਟਾਂ-ਪੱਥਰ, ਪੁਲਸ ਨੇ ਕਰ 'ਤਾ ਲਾਠੀਚਾਰਜ
ਇਸ ਦੌਰਾਨ ਐੱਨ. ਆਈ. ਏ. ਨੇ ਪਿਛਲੇ ਸਾਲ ਆਜ਼ਾਦੀ ਦਿਵਸ ’ਤੇ ਆਸਾਮ ’ਚ ਆਈ. ਈ. ਡੀ. ਰਾਹੀਂ ਧਮਾਕੇ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਮਿਆਂਮਾਰ ਸਥਿਤ ਪਾਬੰਦੀਸ਼ੁਦਾ ਸੰਗਠਨ ਉਲਫਾ (ਆਈ) ਦੇ ਮੁਖੀ ਪਰੇਸ਼ ਬਰੂਆ ਸਮੇਤ 3 ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਬਰੂਆ ਨੂੰ ਪਰੇਸ਼ ਅਸੋਮ, ਕਮਰੂਜ਼ ਜ਼ਮਾਨ ਖਾਨ, ਨੂਰ-ਉਜ਼-ਜ਼ਮਾਨ, ਜ਼ਮਾਨ ਭਾਈ, ਪ੍ਰਦੀਪ ਤੇ ਪਬਨ ਬਰੂਆ ਵਜੋਂ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : Rain Alert: 14, 15, 16, 17, 18 ਜੂਨ ਨੂੰ ਤੇਜ਼ ਹਨ੍ਹੇਰੀ-ਤੂਫਾਨ, IMD ਵਲੋਂ ਭਾਰੀ ਮੀਂਹ ਦਾ ਵੀ ਅਲਰਟ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।