ਕਠੂਆ ਦੇ CISF ਕੈਂਪ ''ਚ ਫਾਇਰਿੰਗ, ਜਵਾਨ ਨੇ ਸਾਥੀਆਂ ''ਤੇ ਚਲਾਈਆਂ ਗੋਲੀਆਂ, 4 ਦੀ ਮੌਤ

Tuesday, Sep 29, 2026 - 08:27 PM (IST)

ਕਠੂਆ ਦੇ CISF ਕੈਂਪ ''ਚ ਫਾਇਰਿੰਗ, ਜਵਾਨ ਨੇ ਸਾਥੀਆਂ ''ਤੇ ਚਲਾਈਆਂ ਗੋਲੀਆਂ, 4 ਦੀ ਮੌਤ

ਕਠੂਆ/ਜੰਮੂ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਸੋਹਲੀ ਸਥਿਤ ਸੀ.ਆਈ.ਐੱਸ.ਐੱਫ. (CISF) ਕੈਂਪ ਵਿੱਚ ਇੱਕ ਜਵਾਨ ਵੱਲੋਂ ਆਪਣੇ ਹੀ ਸਾਥੀ ਜਵਾਨਾਂ 'ਤੇ ਗੋਲੀਬਾਰੀ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸ਼ਾਮ ਲਗਭਗ 7:10 ਵਜੇ ਵਾਪਰੀ। ਮਾਰੇ ਗਏ ਚਾਰ ਜਵਾਨਾਂ ਵਿੱਚ ਸੀ.ਆਈ.ਐੱਸ.ਐੱਫ. ਦਾ ਇੱਕ ਅਸਿਸਟੈਂਟ ਕਮਾਂਡੈਂਟ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਹੈ।

ਸ਼ੁਰੂਆਤੀ ਤੌਰ 'ਤੇ ਇਸ ਘਟਨਾ ਨੂੰ ਆਪਸੀ ਗੋਲੀਬਾਰੀ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਫਾਇਰਿੰਗ ਦੇ ਅਸਲ ਕਾਰਨਾਂ ਅਤੇ ਘਟਨਾ ਦੇ ਪਿੱਛੇ ਦੀਆਂ ਸਥਿਤੀਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕਠੂਆ ਜ਼ਿਲ੍ਹਾ ਪੁਲਸ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ।

ਇਸ ਮਾਮਲੇ ਵਿੱਚ ਸੀ.ਆਈ.ਐੱਸ.ਐੱਫ. ਹੈੱਡਕੁਆਰਟਰ ਨੇ 'ਕੋਰਟ ਆਫ਼ ਇਨਕੁਆਰੀ' ਦੇ ਹੁਕਮ ਦਿੱਤੇ ਹਨ ਅਤੇ ਡੀ.ਜੀ. ਸੀ.ਆਈ.ਐੱਸ.ਐੱਫ. ਖੁਦ ਪੂਰੀ ਘਟਨਾ ਦੀ ਨਿਗਰਾਨੀ ਕਰ ਰਹੇ ਹਨ। ਦੱਸਣਯੋਗ ਹੈ ਕਿ ਇਹ ਇਲਾਕਾ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੀ ਸਰਹੱਦ ਦੇ ਨੇੜੇ ਸਥਿਤ ਹੈ।


author

Inder Prajapati

Content Editor

Related News