ਪਿਓ ਦੇ ਮੋਹ ''ਚ ਅੰਨ੍ਹੇ ਹੋਏ ਧੀ-ਪੁੱਤ! ਮੁੜ ਜਿਊਂਦਾ ਹੋਣ ਦੀ ਉਮੀਦ ''ਚ 4 ਸਾਲ ਫ੍ਰੀਜ਼ਰ ’ਚ ਰੱਖੀ ਮ੍ਰਿਤਕ ਦੇਹ, ਫਿਰ...
Thursday, Oct 01, 2026 - 07:52 AM (IST)
ਮੁੰਬਈ (ਏਜੰਸੀ) - ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਮਲਾਡ ਈਸਟ ਸਥਿਤ ਇਕ ਪੌਲੀਕਲੀਨਿਕ ਤੋਂ ਸਨਸਨੀਖੇਜ਼ ਅਤੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਸਾਲ 2022 ’ਚ ਕੁਦਰਤੀ ਕਾਰਨਾਂ ਕਰ ਕੇ ਹੋਈ ਮੌਤ ਤੋਂ ਬਾਅਦ 80 ਸਾਲਾ ਬਜ਼ੁਰਗ ਦੀ ਲਾਸ਼ ਲੱਗਭਗ 4 ਸਾਲਾਂ ਤੋਂ ਇਕ ਵਿਸ਼ੇਸ਼ ਫ੍ਰੀਜ਼ਰ ’ਚ ਲੁਕੋ ਕੇ ਰੱਖੀ ਗਈ ਸੀ। ਇਸ ਅਸਾਧਾਰਨ ਘਟਨਾ ਦਾ ਪਰਦਾਫਾਸ਼ ਉਦੋਂ ਹੋਇਆ, ਜਦੋਂ ਇਮਾਰਤ ’ਚੋਂ ਤੇਜ਼ ਬਦਬੂ ਆਉਣ ਦੀ ਸ਼ਿਕਾਇਤ ਸਥਾਨਕ ਲੋਕਾਂ ਨੇ ਪੁਲਸ ਨੂੰ ਕੀਤੀ।
ਇਹ ਵੀ ਪੜ੍ਹੋ : ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ
ਸੂਤਰਾਂ ਅਨੁਸਾਰ, ਸਾਲ 2022 ’ਚ ਬਜ਼ੁਰਗ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਦਮੇ ’ਚ ਸੀ। ਇਸ ਸਦਮੇ ਕਾਰਨ ਉਨ੍ਹਾਂ ਨੇ ਬਜ਼ੁਰਗ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਫੈਸਲਾ ਲਿਆ। ਉਨ੍ਹਾਂ ਦੀ ਯੋਜਨਾ ਉਸ ਨੂੰ ਦੁਬਾਰਾ ਜਿਊਂਦਾ ਕਰਨ ਦੀ ਸੀ। ਇੰਟਰਨੈੱਟ ’ਤੇ ਰਿਸਰਚ ਦੌਰਾਨ ਉਨ੍ਹਾਂ ਨੂੰ ‘ਕ੍ਰਾਯੋਨਿਕਸ’ ਤਕਨੀਕ ਬਾਰੇ ਪਤਾ ਲੱਗਾ, ਜਿਸ ਦੇ ਹੇਠ ਮਨੁੱਖੀ ਸਰੀਰ ਨੂੰ ਅਤਿਅੰਤ ਘੱਟ ਤਾਪਮਾਨ (ਲੱਗਭਗ ਮਾਈਨਸ 196 ਡਿਗਰੀ ਸੈਲਸੀਅਸ) ’ਚ ਤਰਲ ਨਾਈਟ੍ਰੋਜਨ ’ਚ ਸੁਰੱਖਿਅਤ ਰੱਖਿਆ ਜਾਂਦਾ ਹੈ ਤਾਂ ਜੋ ਭਵਿੱਖ ਦੀ ਉੱਨਤ ਮੈਡੀਕਲ ਤਕਨੀਕ ਨਾਲ ਵਿਅਕਤੀ ਨੂੰ ਮੁੜ ਜਿਊਂਦਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਡੋਸੇ 'ਚੋਂ ਨਿਕਲਿਆ ਮਰਿਆ ਚੂਹਾ! ਗਾਹਕ ਨੂੰ ਆਈਆਂ ਉਲਟੀਆਂ, ਮੁੰਬਈ ਦਾ ਮਸ਼ਹੂਰ ਹੋਟਲ FDA ਵਲੋਂ ਸੀਲ
ਪਰਿਵਾਰਕ ਮੈਂਬਰਾਂ ਨੇ ਮਲਾਡ ਈਸਟ ਦੇ ਇਕ ਕਲੀਨਿਕ ’ਚ ਵਿਸ਼ੇਸ਼ ਫ੍ਰੀਜ਼ਰ ਦਾ ਪ੍ਰਬੰਧ ਕਰ ਕੇ ਲਾਸ਼ ਨੂੰ ਉੱਥੇ ਰਖਵਾ ਦਿੱਤਾ ਸੀ। ਮੁਰੰਮਤ ਕਾਰਜ ਦੌਰਾਨ ਇਹ ਕਲੀਨਿਕ ਪਿਛਲੇ ਇਕ ਮਹੀਨੇ ਤੋਂ ਬੰਦ ਸੀ। ਇਮਾਰਤ ’ਚੋਂ ਲਗਾਤਾਰ ਬਦਬੂ ਦੀਆਂ ਸ਼ਿਕਾਇਤਾਂ ਆ ਰਹੀ ਸਨ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਜਦੋਂ ਕੁਰਾਰ ਪੁਲਸ ਨੇ ਕਲੀਨਿਕ ਦਾ ਨਿਰੀਖਣ ਕੀਤਾ, ਤਾਂ ਫ੍ਰੀਜ਼ਰ ’ਚੋਂ ਬਜ਼ੁਰਗ ਦੀ ਲਾਸ਼ ਬਰਾਮਦ ਹੋਈ।
ਇਹ ਵੀ ਪੜ੍ਹੋ : ਬਦਲ ਜਾਣਗੇ ਗੱਡੀ-ਮੋਟਰਸਾਈਕਲ ਚਲਾਉਣ ਦੇ ਨਿਯਮ ! ਇਸ ਦਿਨ ਤੋਂ ਹੋਣਗੇ ਲਾਗੂ, ਸਰਕਾਰ ਨੇ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
