16 ਨਹੀਂ ਹੁਣ 24 ਡਿਗਰੀ ਸੈਲਸੀਅਸ 'ਤੇ ਚੱਲੇਗਾ AC, BEE ਨੇ ਬਦਲਿਆ ਮਾਨਕ

01/06/2020 8:01:47 PM

ਨਵੀਂ ਦਿੱਲੀ — ਬਿਜਲੀ ਬਚਤ ਦੇ ਨਿਯਮ ਤੈਅ ਕਰਨ ਵਾਲੀ ਏਜੰਸੀ ਊਰਜਾ ਕੁਸ਼ਲਤਾ ਬਿਊਰੋ (ਬੀ.ਈ.ਈ.) ਨੇਸੋਮਵਾਰ ਨੂੰ ਕਿਹਾ ਕਿ ਕਮਰੇ ਦੇ ਏਅਰ ਕੰਡੀਸ਼ਨਰਾਂ (ਏ.ਸੀ.) ਦਾ ਡਿਫਾਲਟ (ਆਪਣੇ ਆਪ 'ਚ ਤੈਅ) ਤਾਪਮਾਨ ਹੁਣ 24 ਡਿਗਰੀ ਸੈਲਸੀਅਸ ਹੋਵੇਗਾ। ਇਸ ਦਾ ਮਤਲਬ ਬੈ ਕਿ ਕਮਰੇ ਦਾ ਤਾਪਮਾਨ 24 ਡਿਗਰੀ ਰੱਖਣ ਦੇ ਹਿਸਾਬ ਨਾਲ ਹੀ ਏ.ਸੀ. ਚੱਲੇਗਾ। ਹਾਂ, ਵਿਅਕਤੀ ਜ਼ਰੂਰਤ ਦੇ ਹਿਸਾਬ ਨਾਲ ਇਸ ਨੂੰ ਵਧਾ ਤੇ ਘਟਾ ਸਕਦਾ ਹੈ।

ਇਸ ਲਈ ਚੁੱਕਿਆ ਸਰਕਾਰ ਨੇ ਕਦਮ
ਕੇਂਦਰੀ ਬਿਜਲੀ ਮੰਤਰਾਲਾ ਦੇ ਇਕ ਬਿਆਨ ਮੁਤਾਬਕ ਸਰਕਾਰ ਨੇ ਬੀ.ਈ.ਈ. ਨਾਲ ਸਲਾਹ ਕਰ ਕਮਰੇ ਦੇ ਏ.ਸੀ. ਲਈ ਊਰਜਾ ਬਚਤ ਦੇ ਮਾਨਕ 30 ਅਕਤੂਬਰ 2019 ਨੂੰ ਹੀ ਸੂਚਿਤ ਕਰ ਦਿੱਤਾ ਸੀ। ਇਸ ਦੇ ਮੁਤਾਬਕ ਨਿਮਾਤਾਵਾਂ ਨੂੰ ਕਮਰੇ ਦੇ ਏ.ਸੀ. 'ਚ ਤਾਪਮਾਨ ਦੀ ਸੈਟਿੰਗ 24 ਡਿਗਰੀ ਸੈਲਸੀਅਸ 'ਤੇ ਰੱਖਣਾ ਲਾਜ਼ਮੀ ਹੋਵੇਗਾ। ਨਵੇਂ ਮਾਨਕਾਂ ਮੁਤਾਬਕ ਭਾਰਤੀ ਸੀਜਨਲ ਊਰਜਾ ਕੁਸ਼ਲਤਾ ਅਨੁਪਾਤ (ਆਈ.ਐੱਸ.ਈ.ਈ.ਆਰ) ਸਪਿਲਟ ਏਅਰ ਕੰਡੀਸ਼ਨਰ ਲਈ (3.30 ਤੋਂ 5.00) ਅਤੇ ਵਿੰਡੋ ਏਅਰ ਕੰਡੀਸ਼ਨਰ ਲਈ (2.70 ਤੋਂ 3.50) ਤਕ ਹੋਵੇਗਾ।
ਇਸ ਤੋਂ ਇਲਾਵਾ ਇਸ ਸੂਚਨਾ ਦੁਆਰਾ ਬੀ.ਈ.ਈ. ਸਟਾਰ ਲੇਬਲਿੰਗ ਪ੍ਰੋਗਰਾਮ ਦੇ ਦਾਇਰੇ 'ਚ ਆਉਣ ਵਾਲੇ ਸਾਰੇ ਰੂਮ ਏਅਰ ਕੰਡੀਸ਼ਨਰਾਂ ਲਈ 24 ਡਿਗਰੀ ਸੈਲਸੀਅਸ ਡਿਫਾਲਟ ਸੈਟਿੰਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਤਾਪਮਾਨ ਦੀ ਡਿਫਾਲਟ 24 ਡਿਗਰੀ ਸੈਲਸੀਅਸ ਦੀ ਸੈਟਿੰਗ  ਛੱਡ ਕੇ ਬਾਕੀ ਕੰਮ ਪ੍ਰਦਰਸ਼ਨ ਮਾਨਕ ਇਕ ਜਨਵਰੀ, 2021 'ਚ ਲਾਗੂ ਹੋਣਗੇ।

ਇਹ ਵੀ ਆਉਣਗੇ ਦਾਇਰੇ 'ਚ
ਸੂਚਨਾ ਮੁਤਾਬਕ, ਸਟਾਰ ਬੋਲਟ ਲੇਬਲ ਵਾਲੇ ਸਾਰੇ ਬ੍ਰਾਂਡ ਅਤੇ ਹਰੇਕ ਤਰ੍ਹਾਂ ਦੇ ਰੂਮ ਏਅਰ ਕੰਡੀਸ਼ਨਰ ਮਤਬਲ ਮਲਟੀ ਸਟੇਜ ਕੈਪੇਸਿਟੀ ਏਅਰ ਕੰਡੀਸ਼ਨਰ, ਯੂਨੀਟ੍ਰੀ ਏਅਰ ਕੰਡੀਸ਼ਨਰ ਅਤੇ ਸਪਿਲਟ ਏਅਰ ਕੰਡੀਸ਼ਨਰਾਂ ਨੂੰ 10,465 ਵਾਟ (9,000 ਕਿਲੋ ਕੈਲੋਰੀ/ਘੰਟਾ) ਦੀ ਕੁਲਿੰਗ ਸਮਰੱਥਾ ਤਕ ਦੀ ਰਿਲੇਟਿਵ ਊਰਜਾ, ਕੁਸ਼ਲਤਾ ਦੇ ਆਧਾਰ 'ਤੇ ਇਕ ਤੋਂ ਪੰਜ ਸਟਾਰ ਤਕ ਰੇਟਿੰਗ ਦਿੱਤੀ ਗਈ ਹੈ ਅਤੇ ਜਿਨ੍ਹਾਂ ਦਾ ਭਾਰਤ 'ਚ ਨਿਰਮਾਣ ਕੀਤਾ ਗਿਆ ਹੈ ਜਾਂ ਵਪਾਰਕ ਤੌਰ 'ਤੇ ਖਰੀਦਿਆਂ ਜਾਂ ਵੇਚਿਆ ਗਿਆ ਹੈ। ਉਹ ਸਾਰੇ 1 ਜਨਵਰੀ 2020 ਤੋਂ 24 ਡਿਗਰੀ ਸੈਲਸੀਅਸ 'ਤੇ ਕਮਰੇ ਦੇ ਏਅਰ ਕੰਡੀਸ਼ਨਰ 'ਚ ਤਾਪਮਾਨ ਦੀ ਡਿਫਾਲਟ ਸੈਟਿੰਗ ਯਕੀਨੀ ਕਰਨਗੇ।


Inder Prajapati

Content Editor

Related News