16 ਦਿਨਾ ਦੀ ਬੱਚੀ ਦੇ ਸਿਰ ’ਚ 4 ਕਿਲੋ ਦਾ ਸੀ ਟਿਊਮਰ, ਮੁਸ਼ਕਿਲ ਨਾਲ ਮਿਲੀ ਨਵੀਂ ਜ਼ਿੰਦਗੀ

Saturday, Oct 19, 2019 - 02:09 PM (IST)

16 ਦਿਨਾ ਦੀ ਬੱਚੀ ਦੇ ਸਿਰ ’ਚ 4 ਕਿਲੋ ਦਾ ਸੀ ਟਿਊਮਰ, ਮੁਸ਼ਕਿਲ ਨਾਲ ਮਿਲੀ ਨਵੀਂ ਜ਼ਿੰਦਗੀ

ਸੂਰਤ—ਕਹਿੰਦੇ ਹਨ, ‘ਜਾਕੋ ਰੱਖੇ ਸਾਈਆਂ ਤਾਂ ਮਾਰ ਸਕੇ ਨਾ ਕੋਈ’ ਇਹ ਅਖਾਣ ਤਾਂ ਤੁਸੀਂ ਸੁਣੀ ਹੋਵੇਗੀ। ਇਸ ਅਖਾਣ ਨੂੰ ਸੱਚ ਕਰਦਾ ਹੋਇਆ ਸੂਰਤ ’ਚ ਇੱਕ ਅਜਿਹਾ ਮਾਮਲਾ ਸਾਹਮਣਾ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇੱਥੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ 16 ਦਿਨਾ ਪਹਿਲਾ ਜੰਮੀ ਬੱਚੀ ਦੀ ਗੁੰਝਲਦਾਰ ਸਰਜਰੀ ਕਰਕੇ ਨਵੀਂ ਜ਼ਿੰਦਗੀ ਦਿੱਤੀ ਹੈ। ਨਿਊਰੋਸਰਜਨ ਡਾਕਟਰ ਜਿਗਰ ਸ਼ਾਹ ਨੇ ਦੱਸਿਆ ਕਿ ਬੱਚੀ ਨੂੰ ਜਨਮ ਤੋਂ ਹੀ ਟਿਊਮਰ ਸੀ, ਜੋ ਰੋਜ਼ਾਨਾ ਵੱਧ ਰਿਹਾ ਸੀ। 

ਦਰਅਸਲ ਉੱਤਰ ਪ੍ਰਦੇਸ਼ ’ਚ ਅਯੁੱਧਿਆ ਦੇ ਹਸਪਤਾਲ ’ਚ ਜੰਮੀ ਇਸ ਬੱਚੀ ਨੂੰ ਲਖਨਊ ਤੱਕ ਇਲਾਜ ਨਹੀਂ ਮਿਲ ਸਕਿਆ ਸੀ। ਇਸ ਕਾਰਨ ਬੱਚੀ ਨੂੰ ਸੂਰਤ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਬੱਚੀ ਦੇ ਸਿਰ ਨਾਲ ਟਿਊਮਰ ਸੀ ਜੋ 16 ਦਿਨਾਂ ’ਚ ਵੱਧ ਕੇ 4 ਕਿਲੋ ਦਾ ਹੋ ਗਿਆ ਸੀ। ਟਿਊਮਰ ਨਾਲ ਬੱਚੀ ਦਾ ਦਿਮਾਗ ਵੀ ਬਾਹਰ ਆ ਰਿਹਾ ਸੀ ਪਰ ਡਾਕਟਰਾਂ ਦੀ ਟੀਮ ਨੇ 5 ਘੰਟਿਆਂ ਦੀ ਗੁੰਝਲਦਾਰ ਸਰਜਰੀ ਕਰ ਕੇ ਟਿਊਮਰ ਕੱਢ ਦਿੱਤਾ ਅਤੇ ਨਵਜੰਮੀ ਬੱਚੀ ਨੂੰ ਨਵੀਂ ਜ਼ਿੰਦਗੀ ਦਿੱਤੀ।

ਹੁਣ ਬੱਚੀ ਨੂੰ ਐੱਨ. ਆਈ. ਸੀ. ਯੂ ’ਚ ਰੱਖਿਆ ਗਿਆ ਹੈ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਰਜਰੀ ’ਚ ਬੱਚੀ ਦੇ ਬਚਣ ਦੇ ਸਿਰਫ 1 ਫੀਸਦੀ ਹੀ ਉਮੀਦ ਸੀ। ਉਸ ਨੂੰ ਬਚਾਉਣ ’ਚ ਅਸੀਂ ਸਫਲ ਰਹੇ। ਬੱਚੀ ਦੇ ਪਿਤਾ ਰਾਹੁਲ ਮਿਸ਼ਰਾ ਨੇ ਦੱਸਿਆ ਹੈ ਕਿ ਪ੍ਰਾਈਵੇਟ ਹਸਪਤਾਲ ’ਚ ਇਸ ਸਰਜਰੀ ਦੇ 5 ਲੱਖ ਰੁਪਏ ਮੰਗ ਰਹੇ ਸੀ ਪਰ ਇੱਥੇ ਇਹ ਸਰਜਰੀ ਮਾਮੂਲੀ ਖਰਚ ’ਚ ਹੀ ਹੋ ਗਈ ਹੈ। 

ਡਾਕਟਰ ਜਿਗਰ ਸ਼ਾਹ ਨੇ ਦੱਸਿਆ ਹੈ ਕਿ ਆਕਸੀਪਿਟਨ ਮੈਨਿੰਗੋਮਾਇਸੀਲ ਟਿਊਮਰ ਜਨਮ ਤੋਂ ਹੀ ਹੁੰਦਾ ਹੈ। ਲਗਭਗ ਇੱਕ ਲੱਖ ਮਾਮਲਿਆ ’ਚ ਅਜਿਹਾ ਇੱਕ ਮਾਮਲਾ ਸਾਹਮਣੇ ਆਉਂਦਾ ਹੈ। ਟਿਊਮਰ ਨਾਲ ਬ੍ਰੇਨ ਸਟੈੱਮ ਵੀ ਜੁੜ ਗਏ ਸਨ। ਇਸ ਤੋਂ ਇਲਾਵਾ ਦਿਮਾਗ ਦੇ ਜਰੂਰੀ ਹਿੱਸੇ ਇਸ ਨਾਲ ਜੁੜਦੇ ਜਾ ਰਹੇ ਸੀ। ਇਸ ਤੋਂ ਦਿਮਾਗ ਦਾ ਹਿੱਸਾ ਟਿਊਮਰ ਨਾਲ ਬਾਹਰ ਆਉਂਦਾ ਜਾ ਰਿਹਾ ਸੀ। ਡਾਕਟਰਾਂ ਨੇ ਇਹ ਵੀ ਦੱਸਿਆ ਹੈ ਕਿ ਜੇਕਰ ਕੁਝ ਦਿਨ ਬਾਅਦ ਆਪਰੇਸ਼ਨ ਹੁੰਦਾ ਤਾਂ ਦਿਮਾਗ ਪੂਰੀ ਤਰ੍ਹਾਂ ਨਾਲ ਟਿਊਮਰ ’ਚ ਚਲਾ ਜਾਂਦਾ ਹੈ। ਸਰਜਰੀ ਦੌਰਾਨ ਸਿਰ ਦੇ ਇੱਕ-ਇੱਕ ਲੇਅਰ ਖੋਲ ਕੇ ਫਾਲਤੂ ਟਿਸ਼ੂ ਕੱਟ ਕੇ ਬਾਹਰ ਕੱਢੇ। ਇਸ ਤੋਂ ਬ੍ਰੇਨ ਸਟੈੱਮ ਦਾ ਹਿੱਸਾ ਸੁਰੱਖਿਅਤ ਬਚ ਗਿਆ ਅਤੇ ਮਾਸੂਮ ਨੂੰ ਨਵੀਂ ਜ਼ਿੰਦਗੀ ਮਿਲ ਗਈ।


author

Iqbalkaur

Content Editor

Related News