ਪਿਛਲੇ 24 ਘੰਟਿਆਂ ਦੌਰਾਨ BSF 'ਚ ਕੋਰੋਨਾ ਦੇ 16 ਪਾਜ਼ੇਟਿਵ ਕੇਸ, 135 ਜਵਾਨ ਹੋਏ ਠੀਕ

05/16/2020 4:52:37 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਆਤੰਕ ਸੀਮਾ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦਰਮਿਆਨ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਬੀ. ਐੱਸ. ਐੱਫ. ਵਿਚ ਕੋਰੋਨਾ ਵਾਇਰਸ ਦੇ 16 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਸਾਰੇ ਜਵਾਨਾਂ ਨੂੰ ਇਲਾਜ ਲਈ ਨਾਮੀ ਕੋਵਿਡ-19 ਹੈਲਥ ਕੇਅਰ ਹਸਪਤਾਲ ਵਿਚ ਭੇਜਿਆ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ 'ਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ। ਇਹ ਜਾਣਕਾਰੀ ਬੀ. ਐੱਸ. ਐੱਫ. ਵਲੋਂ ਦਿੱਤੀ ਗਈ।

PunjabKesari

ਕੱਲ ਤੱਕ ਬੀ. ਐੱਸ. ਐੱਫ. ਦੇ 98 ਜਵਾਨ ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਉਨ੍ਹਾਂ ਦੀ ਦੂਜੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚੋਂ 42 ਜਵਾਨ ਜੋਧਪੁਰ, 31 ਤ੍ਰਿਪੁਰਾ ਅਤੇ 25 ਦਿੱਲੀ ਤੋਂ ਹਨ। ਹਾਲਾਂਕਿ ਇਨ੍ਹਾਂ ਸਾਰਿਆਂ ਨੂੰ ਪ੍ਰੋਟੋਕਾਲ ਮੁਤਾਬਕ ਕੁਆਰੰਟੀਨ ਰਹਿਣ ਨੂੰ ਕਿਹਾ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ 98 ਜਵਾਨਾਂ ਵਿਚ 37 ਹੋਰਨਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿਚ ਟੇਕਨਪੁਰ ਦੇ 2, ਦਿੱਲੀ ਦੇ 5, ਤ੍ਰਿਪੁਰਾ ਦੇ 24 ਅਤੇ ਕੋਲਕਾਤਾ ਦੇ 6 ਜਵਾਨ ਸ਼ਾਮਲ ਹਨ। ਬੀ. ਐੱਸ. ਐਫ. 'ਚ ਹੁਣ ਤੱਕ ਕੋਰੋਨਾ ਤੋਂ ਕੁੱਲ 135 ਜਵਾਨ ਠੀਕ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਭਾਰਤ ਸਮੇਤ ਪੂਰੀ ਦੁਨੀਆ ਇਸ ਜਾਨਲੇਵਾ ਵਾਇਰਸ ਦੀ ਮਾਰ ਝੱਲ ਰਹੀ ਹੈ। ਸਿਹਤ ਮੰਤਰਾਲਾ ਮੁਤਾਬਕ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਹੁਣ ਤਕ 85,940 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ, ਜਦਕਿ 30,153 ਲੋਕ ਇਸ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ 2752 ਲੋਕਾਂ ਦੀ ਮੌਤ ਹੋਈ ਹੈ।


Tanu

Content Editor

Related News