ਦੇਸ਼ ਵਿਚ ਟ੍ਰੇਨਾਂ ਦੀ ਟੱਕਰ ਨਾਲ 10 ਸਾਲਾਂ ’ਚ 158 ਹਾਥੀਆਂ ਦੀ ਮੌਤ

Monday, Jan 31, 2022 - 09:36 PM (IST)

ਦੇਸ਼ ਵਿਚ ਟ੍ਰੇਨਾਂ ਦੀ ਟੱਕਰ ਨਾਲ 10 ਸਾਲਾਂ ’ਚ 158 ਹਾਥੀਆਂ ਦੀ ਮੌਤ

ਇੰਦੌਰ– ਇਹ ਸਰਕਰੀ ਅੰਕੜਾ ਜੰਗਲਾਤ ਪ੍ਰੇਮੀਆਂ ਨੂੰ ਚਿੰਤਾ ਵਿਚ ਪਾ ਸਕਦਾ ਹੈ ਕਿ ਦੇਸ਼ ਵਿਚ ਪਿਛਲੇ 10 ਸਾਲਾਂ ਦੌਰਾਨ ਟ੍ਰੇਨਾਂ ਦੀ ਟੱਕਰ ਨਾਲ ਕੁਲ 158 ਹਾਥੀਆਂ ਨੂੰ ਜਾਨ ਗੁਆਉਣੀ ਪਈ। ਮੱਧ ਪ੍ਰਦੇਸ਼ ਦੇ ਨੀਮਚ ਵਾਸੀ ਆਰ. ਟੀ. ਆਈ. ਵਰਕਰ ਚੰਦਰਸ਼ੇਖਰ ਗੌੜ ਨੇ ਦੱਸਿਆ ਕਿ ਉਨ੍ਹਾਂ ਦੀ ਅਰਜ਼ੀ ’ਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲਾ ਦੇ ‘ਪ੍ਰਾਜੈਕਟ ਐਲੀਫੈਂਟ ਡਵੀਜ਼ਨ’ ਨੇ ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਕਾਨੂੰਨ ਤਹਿਤ ਇਹ ਜਾਣਕਾਰੀ ਦਿੱਤੀ ਹੈ। ਗੌੜ ਨੇ ਦੱਸਿਆ ਕਿ ਪ੍ਰਾਜੈਕਟ ਐਲੀਫੈਂਟ ਡਵੀਜ਼ਨ ਨੇ ਉਨ੍ਹਾਂ ਨੂੰ ਆਰ. ਟੀ. ਆਈ. ਕਾਨੂੰਨ ਤਹਿਤ ਭੇਜੇ ਜਵਾਬ ਵਿਚ ਕਿਹਾ ਕਿ ਉਸ ਦੇ ਕੋਲ ਟ੍ਰੇਨਾਂ ਨਾਲ ਟੱਕਰ ਕਾਰਨ ਹਾਥੀਆਂ ਦੇ ਜ਼ਖਮੀ ਹੋਣ ਦੇ ਅੰਕੜੇ ਮੁਹੱਈਆ ਨਹੀਂ ਹਨ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਵਿੰਡੀਜ਼ ਨੇ 3-2 ਨਾਲ ਜਿੱਤੀ ਸੀਰੀਜ਼

PunjabKesari
ਇਸ ਜਾਣਕਾਰੀ ਦੇ ਅਨੁਸਾਰ ਸਾਲ 2011-12 'ਚ 11, 2012-13 'ਚ 27, 2013-14 'ਚ 17, 2014-15 'ਚ 6, 2015-16 'ਚ 11, 2016-17 'ਚ  21, 2017-18 'ਚ  20, 2018-19 'ਚ 19, 2019-20 'ਚ 14 ਅਤੇ 2020-21 'ਚ 12 ਹਾਥੀਆਂ ਦੀ ਜਾਨ ਟ੍ਰੇਨਾਂ ਨਾਲ ਟਕਰਾਉਣ ਦੇ ਕਾਰਨ ਗਈ ਹੈ।

ਇਹ ਖ਼ਬਰ ਪੜ੍ਹੋ- ਸੁਪਰੀਮ ਕੋਰਟ ਦਾ ‘ਵ੍ਹਾਈ ਆਈ ਕਿਲਡ ਗਾਂਧੀ’ ਦੀ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ​​​​​​

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News