ਉੱਨਾਵ ’ਚ 150 ਸਾਲ ਪੁਰਾਣਾ ਪੁਲ ਗੰਗਾ ਨਦੀ ’ਚ ਸਮਾਇਆ
Wednesday, Nov 27, 2024 - 03:32 AM (IST)
ਉੱਨਾਵ (ਯੂ. ਪੀ.) - ਕਾਨਪੁਰ-ਉੱਨਾਵ ਨੂੰ ਜੋੜਨ ਵਾਲੇ ਸ਼ੁਕਲਾਗੰਜ ’ਚ ਗੰਗਾ ਨਦੀ ’ਤੇ ਬਣੇ 150 ਸਾਲ ਪੁਰਾਣੇ ਪੁਲ ਦਾ ਵੱਡਾ ਹਿੱਸਾ ਦੇਰ ਰਾਤ ਨੂੰ ਟੁੱਟ ਕੇ ਗੰਗਾ ਨਦੀ ’ਚ ਸਮਾ ਗਿਆ। ਜ਼ਿਕਰਯੋਗ ਹੈ ਕਿ ਇਸ ਪੁਲ ਨੂੰ ਲੱਗਭਗ 4 ਸਾਲ ਪਹਿਲਾਂ ਖਸਤਾਹਾਲ ਹੋਣ ਕਾਰਨ ਬੰਦ ਕਰਵਾ ਦਿੱਤਾ ਗਿਆ ਸੀ। ਇਸ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਲਈ ਮੁਰੰਮਤ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੁਲ ਮਜ਼ਬੂਤ ਨਾ ਹੋਣ ਕਾਰਨ ਅਜਿਹਾ ਹੋ ਨਹੀਂ ਸਕਿਆ। ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸਥਾਨਕ ਨਿਵਾਸੀ ਆਸ਼ੂ ਅਵਸਥੀ ਨੇ ਦੱਸਿਆ ਕਿ ਮੰਗਲਵਾਰ ਦੁਪਹਿਰੇ 2 ਵਜੇ ਤੋਂ ਬਾਅਦ ਪੁਲ ਦੇ 2 ਥੰਮ੍ਹਾਂ ਦੇ ਵਿਚਲਾ ਹਿੱਸਾ ਗੰਗਾ ’ਚ ਡਿੱਗ ਗਿਆ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਪੁਲ 1874 ’ਚ ਅਵਧ ਐਂਡ ਰੁਹੇਲਖੰਡ ਰੇਲਵੇ ਲਿਮਟਿਡ ਕੰਪਨੀ ਵੱਲੋਂ ਬਣਾਇਆ ਗਿਆ ਸੀ।