ਕੋਟਾ ਤੋਂ ਮੱਧ ਪ੍ਰਦੇਸ਼ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਗਵਾਲੀਅਰ ਤੋਂ ਰਵਾਨਾ ਹੋਈਆਂ 150 ਬੱਸਾਂ

Tuesday, Apr 21, 2020 - 08:25 PM (IST)

ਕੋਟਾ ਤੋਂ ਮੱਧ ਪ੍ਰਦੇਸ਼ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਗਵਾਲੀਅਰ ਤੋਂ ਰਵਾਨਾ ਹੋਈਆਂ 150 ਬੱਸਾਂ

ਗਵਾਲੀਅਰ-ਰਾਜਸਥਾਨ ਦੇ ਕੋਟਾ ਸ਼ਹਿਰ 'ਚ ਰਹਿ ਕੇ ਵੱਖ-ਵੱਖ ਪ੍ਰੀਖਿਆਵਾਂ ਦੀਆਂ ਤਿਆਰੀ ਰਰ ਰਹੇ ਮੱਧ ਪ੍ਰਦੇਸ਼ 'ਚ ਵਾਪਸ ਲਿਆਉਣ ਲਈ ਅੱਜ ਭਾਵ ਮੰਗਲਵਾਰ ਨੂੰ ਗਵਾਲੀਅਰ ਤੋਂ 150 ਬੱਸਾਂ ਕੋਟਾ ਲਈ ਰਵਾਨਾ ਹੋ ਗਈਆਂ। ਗਵਾਲੀਅਰ ਡੀਵੀਜ਼ਨ ਦੇ ਕਮਿਸ਼ਨਰ ਐੱਸ.ਬੀ. ਓਝਾ ਨੇ ਦੱਸਿਆ ਹੈ ਕਿ ਇਨ੍ਹਾਂ ਬੱਸਾਂ ਨੂੰ ਪੂਰੀ ਤਰਾਂ ਕੈਮੀਕਲ ਨਾਲ ਸੈਨੇਟਾਈਜ਼ ਕਰਕੇ ਇਨ੍ਹਾਂ 'ਚ ਮਾਸਕ ਅਤੇ ਪੀ.ਪੀ.ਈ ਕਿੱਟਾਂ ਰੱਖੀਆਂ ਗਈਆਂ ਹਨ। ਇਹ ਬੱਸਾਂ ਕੋਟਾਂ ਤੋਂ ਲਗਭਗ 3000 ਵਿਦਿਆਰਥੀਆਂ ਨੂੰ ਮੱਧ ਪ੍ਰਦੇਸ਼ 'ਚ ਲਿਆ ਕੇ ਉਨ੍ਹਾਂ ਦੇ ਵੱਖ-ਵੱਖ ਜ਼ਿਲਿਆਂ 'ਚ ਪਹੁੰਚਾਉਣਗੀਆਂ। ਉਨ੍ਹਾਂ ਨੇ ਕਿਹਾ, ਅੱਜ ਭਾਵ ਮੰਗਲਵਾਰ ਨੂੰ ਗਵਾਲੀਅਰ ਦੇ ਐੱਸ.ਏ.ਐੱਫ. ਮੈਦਾਨ ਤੋਂ 150 ਬੱਸਾਂ ਕੋਟਾ ਲਈ ਰਵਾਨਾ ਕੀਤੀਆਂ ਗਈਆਂ। ਹਰ ਬੱਸ 'ਚ ਪੁਲਸ ਕਰਮਚਾਰੀ ਮੌਜੂਦ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਪੀ.ਪੀ.ਈ ਕਿੱਟਾਂ ਦੇ ਦਿੱਤੀਆਂ ਗਈਆਂ ਹਨ। ਸਾਰੀਆਂ 150 ਬੱਸਾਂ ਅੱਜ ਸ਼ਾਮ ਤੱਕ ਪਹੁੰਚ ਜਾਣਗੀਆ। ਅੱਜ ਸ਼ਾਮ ਨੂੰ ਹੀ ਬੱਸਾਂ 'ਚ ਵੱਖ-ਵੱਖ ਜ਼ਿਲਿਆਂ ਦੇ ਵਿਦਿਆਰਥੀਆਂ ਨੂੰ ਬਿਠਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ ਬੱਸਾਂ ਬੁੱਧਵਾਰ ਨੂੰ ਕੋਟਾ ਤੋਂ ਸਵੇਰੇ ਆਪਣੇ-ਆਪਣੇ ਜ਼ਿਲਿਆਂ ਦੇ ਲਈ ਰਵਾਨਾ ਹੋਣਗੀਆਂ। ਵਿਦਿਆਰਥੀਆਂ ਦਾ ਮੈਡੀਕਲ ਟੈਸਟ ਉਨ੍ਹਾਂ ਦੇ ਜ਼ਿਲੇ 'ਚ ਹੋਵੇਗਾ। ਇਸ ਦੇ ਲਈ ਹਰ ਜ਼ਿਲਾ ਪ੍ਰਸ਼ਾਸਨ ਨੂੰ ਜਰੂਰੀ ਮੈਡੀਕਲ ਉਪਕਰਣ ਦਿੱਤੇ ਜਾਣਗੇ। ਓਝਾ ਨੇ ਦੱਸਿਆ ਕਿ ਕੋਟਾ ਤੋਂ ਲਗਭਗ 3000 ਵਿਦਿਆਰਥੀਆਂ ਨੂੰ ਮੱਧ ਪ੍ਰਦੇਸ਼ 'ਚ ਲਿਆਂਦਾ ਜਾਣਾ ਹੈ ਅਤੇ ਹਰ ਬੱਸ 'ਚ 20 ਵਿਦਿਆਰਥੀ ਹੀ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਬੱਸਾਂ ਦੇ ਨਾਲ ਭੇਜੇ ਗਏ ਅਫਸਰਾਂ ਅਤੇ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਾਰੀਆਂ ਜਰੂਰੀ ਉਪਾਆਂ ਨੂੰ ਧਿਆਨ 'ਚ ਰੱਖਣ ਅਤੇ ਇਸ ਦੇ ਨਾਲ ਹੀ ਕਿਸੇ ਵੀ ਵਿਦਿਆਰਥੀ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋ ਸਕਦੀ ਕਿਉਂਕਿ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਕੀਤੇ ਹਨ।


author

Iqbalkaur

Content Editor

Related News