ਕਾਨਪੁਰ ’ਚ ਬਾਗ ’ਚੋਂ 15,000 ਨਿੰਬੂ ਚੋਰੀ, ਕਿਸਾਨਾਂ ਨੇ ਰਖਵਾਲੀ ਲਈ ਰੱਖੇ 50 ਚੌਕੀਦਾਰ

Thursday, Apr 14, 2022 - 02:40 PM (IST)

ਕਾਨਪੁਰ ’ਚ ਬਾਗ ’ਚੋਂ 15,000 ਨਿੰਬੂ ਚੋਰੀ, ਕਿਸਾਨਾਂ ਨੇ ਰਖਵਾਲੀ ਲਈ ਰੱਖੇ 50 ਚੌਕੀਦਾਰ

ਕਾਨਪੁਰ– ਪਹਿਲਾਂ ਕਦੇ ਆਮ ਰਿਹਾ ਨਿੰਬੂ ਹੁਣ ਖਾਸ ਹੋ ਗਿਆ ਹੈ। ਇਸ ਦੇ ਰੇਟ ਆਸਮਾਨ ਕੀ ਛੂਹਣ ਲੱਗੇ, ਹੁਣ ਲੁੱਟ ਵੀ ਹੋਣ ਲੱਗੀ ਹੈ। ਖ਼ਬਰ ਹੈ ਕਿ ਕਾਨਪੁਰ ਦੇ ਬਿਠੂਰ ’ਚ ਬਾਗ ਵਿਚੋਂ ਚੋਰਾਂ ਨੇ 15,000 ਨਿੰਬੂ ਚੋਰੀ ਕਰ ਲਏ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ

ਦੱਸ ਦੇਈਏ ਕਿ ਬਿਠੂਰ ਵਿਚ ਗੰਗਾ ਕਟਰੀ ਕੰਢੇ ਵੱਡੀ ਮਾਤਰਾ ਵਿਚ ਨਿੰਬੂਆਂ ਦੀ ਖੇਤੀ ਕੀਤੀ ਜਾਂਦੀ ਹੈ, ਇਸ ਲਈ ਰੇਟ ਵਧਣ ਦੇ ਨਾਲ ਹੀ ਹੁਣ ਨਿੰਬੂਆਂ ਦੀ ਦੇਖਭਾਲ ਲਈ ਕਿਸਾਨਾਂ ਨੇ ਬਾਗ ਦੀ ਰਖਵਾਲੀ ਲਈ 50 ਚੌਕੀਦਾਰ ਰੱਖੇ ਹਨ। ਇਨ੍ਹਾਂ ’ਤੇ 450 ਰੁਪਏ ਦੇ ਹਿਸਾਬ ਨਾਲ ਰੋਜ਼ਾਨਾ 22 ਹਜ਼ਾਰ 500 ਰੁਪਏ ਖਰਚ ਕੀਤੇ ਜਾ ਰਹੇ ਹਨ।

ਦੋ ਹੋਰ ਜ਼ਿਲ੍ਹਿਆਂ ’ਚ ਹੋ ਚੁੱਕੀ ਹੈ ਨਿੰਬੂ ਦੀ ਚੋਰੀ
ਇਸਤੋਂ ਪਹਿਲਾਂ ਸ਼ਾਹਜਹਾਂਪੁਰ ਅਤੇ ਬਰੇਲੀ ’ਚ ਨਿੰਬੂ ਚੋਰੀ ਦੇ ਮਾਮਲੇ ਸਾਹਮਣੇ ਆਏ ਸਨ। ਬਰੇਲੀ ਦੀ ਡੇਲਾਪੀਰ ਮੰਡੀ ’ਚੋਂ ਚੋਰੀਾਂ ਨੇ ਬੀਤੇ ਐਤਵਾਰ ਦੀ ਰਾਤ 50 ਕਿਲੋ ਨਿੰਬੂ ਚੋਰੀ ਕਰ ਲਏ ਸਨ। ਉੱਥੇ ਹੀ ਸ਼ਾਹਜਹਾਂਪੁਰ ’ਚ ਬਜਰੀਆ ਸਬਜ਼ੀ ਮੰਡੀ ’ਚੋਂ 60 ਕਿਲੋ ਨਿੰਬੂ ਚੋਰੀ ਕੀਤੇ ਗਏ। ਨਾਲ ਹੀ ਚੋਰ 40 ਕਿਲੋ ਗੰਢੇ ਅਤੇ 38 ਕਿਲੋ ਲਸਣ ਵੀ ਲੈ ਗਏ। 

ਇਹ ਵੀ ਪੜ੍ਹੋ– ਦੁਨੀਆ ’ਚ ਵਧਦੇ ਹੋਏ ਪ੍ਰਮਾਣੂ ਹਥਿਆਰ ਬਣੇ ਚਿੰਤਾ ਦਾ ਵਿਸ਼ਾ, 9 ਦੇਸ਼ਾਂ ਕੋਲ ਹੈ ਖ਼ਤਰਨਾਕ ਭੰਡਾਰ

3 ਬਿਘਾ ਬਾਗ ’ਚ ਲੱਗੇ ਨਿੰਬੂ ਹੋਏ ਚੋਰੀ
ਜਾਣਕਾਰੀ ਮੁਤਾਬਕ, ਸ਼ਿਵਦੀਨ ਪੁਰਵਾ ਦੇ ਅਭਿਸ਼ੇਕ ਨਿਸ਼ਾਦ ਨੇ ਬੁੱਧਵਾਰ ਨੂੰ ਬਿਠੂਰ ਥਾਣੇ ’ਚ ਨਿੰਬੂ ਚੋਰੀ ਦੀ ਐੱਫ.ਆਈ.ਆਰ. ਲਿਖਾਉਣ ਲਈ ਸ਼ਿਕਾਇਤ ਦਿੱਤੀ ਹੈ। ਅਭਿਸ਼ੇਕ ਨੇ ਦੱਸਿਆ ਕਿ ਉਨ੍ਹਾਂ ਦੇ 3 ਬਿਘਾ ਬਾਗ ’ਚੋਂ 3 ਦਿਨਾਂ ਦੇ ਅੰਦਰ ਚੋਰ ਕਰੀਬ 15 ਹਜ਼ਾਰ ਨਿੰਬੂ ਤੋੜ ਕੇ ਲੈ ਗਏ। ਇਸ ਤੋਂ ਪਰੇਸ਼ਾਨ ਅਭਿਸ਼ੇਕ ਨੇ ਨਿੰਬੂ ਪੂਰੀ ਤਰ੍ਹਾਂ ਤਿਆਰ ਹੋਣ ਤਕ ਬਾਗ ’ਚ ਹੀ ਆਪਣਾ ਬਸੇਰਾ ਬਣਾ ਲਿਆ ਹੈ। ਓਧਰ, ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ– ਬਿਨਾਂ ਨੰਬਰ ਸੇਵ ਕੀਤੇ ਭੇਜੋ ਵਟਸਐਪ ਮੈਸੇਜ, ਇਹ ਹੈ ਆਸਾਨ ਤਰੀਕਾ

ਰਾਤਾਂ ਨੂੰ ਜਾਗ ਕੇ ਦੇ ਰਹੇ ਪਹਿਰਾ
ਬਿਠੂਰ ਕਟਰੀ ’ਚ ਨਿੰਬੂ ਲਗਾਉਣ ਵਾਲੇ ਰਾਮ ਨਰੇਸ਼, ਚਿਰੰਜੂ, ਚੌਭੀ ਨਿਸ਼ਾਦ, ਜਗਰੂਪ, ਜਾਰੀ ਪੋਖਰ- ਬਾਗ ਦੇ ਕੇਅਰ ਟੇਕਰ ਰਜਿੰਦਰ ਪਾਲ ਨੇ ਦੱਸਿਆ ਕਿ ਨਿੰਬੂ ਦੇ ਰੇਟ ਵਧਣ ਤੋਂ ਬਾਅਦ ਚੋਰੀ ਨਿੰਬੂ ਤੋੜਨ ਵਾਲਿਆਂ ਦੀ ਗਿਣਤੀ ਵਧ ਗਈ ਹੈ। ਹੁਣ ਨਿੰਬੂ ਦੀ ਰਖਵਾਲੀ ਲਈ ਪੂਰੀ-ਪੂਰੀ ਰਾਤ ਜਾਗਣਾ ਪੈਂਦਾ ਹੈ। ਉਥੇ ਹੀ ਕਈ ਵੱਡੇ ਬਾਗਾਂ ’ਚ ਚੌਕੀਦਾਰ ਤਕ ਰੱਖੇ ਗਏ ਹਨ, ਜੋ ਲਗਾਤਾਰ ਰਖਵਾਲੀ ਕਰ ਰਹੇ ਹਨ।  

ਇਹ ਪਹਿਲੀ ਵਾਰ ਹੈ ਕਿ ਨਿੰਬੂ ਦੇ ਬਾਗਾਂ ’ਚ ਰਖਵਾਲੀ ਹੋ ਰਹੀ ਹੈ। ਕਾਨਪੁਰ ’ਚ ਨਿੰਬੂ ਦੇ ਰੇਟ ਦੀ ਗੱਲ ਕਰੀਏ ਤਾਂ 15 ਰੁਪਏ ’ਚ 2 ਨਿੰਬੂ ਵਿਕਰਹੇ ਹਨ। ਉੱਥੇ ਹੀ ਥੋਕ ’ਚ 300 ਰੁਪਏ ਕਿਲੋ ਤਕ ਨਿੰਬੂ ਵਿਕ ਰਹੇ ਹਨ। 

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 6 ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ


author

Rakesh

Content Editor

Related News