ਦੁਨੀਆ ਭਰ ਦੇ 15 ਕਰੋੜ ਬੱਚੇ ਗਰੀਬੀ ਕਾਰਨ ਹੋਏ ਕੁਪੋਸ਼ਣ ਦਾ ਸ਼ਿਕਾਰ
Monday, Sep 18, 2023 - 04:02 PM (IST)
ਨਵੀਂ ਦਿੱਲੀ- ਇਕ ਨਵੀਂ ਖੋਜ ਅਨੁਸਾਰ ਅਨਪੜ੍ਹਤਾ ਅਤੇ ਗਰੀਬੀ ਕਾਰਨ ਕਈ ਮਾਵਾਂ ਅਤੇ ਬੱਚੇ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਦਾ ਸੇਵਨ ਨਹੀਂ ਕਰ ਪਾਉਂਦੇ ਜਿਸ ਕਾਰਨ ਉਨ੍ਹਾਂ ਦੇ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਘਾਟ ਹੋ ਜਾਂਦੀ ਹੈ। ਭੋਜਨ ਰਾਹੀਂ ਪੌਸ਼ਟਿਕ ਤੱਤ ਨਾ ਮਿਲਣ ਕਾਰਨ ਉਕਤ ਮਾਂਵਾਂ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਕੁਪੋਸ਼ਣ ਕਾਰਨ ਬੱਚੇ ਅਨੀਮੀਆ, ਗਠੀਆ ਅਤੇ ਹੱਡੀਆਂ ਕਮਜ਼ੋਰ ਹੋਣ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਇਲਾਵਾ ਅਸੁਰੱਖਿਅਤ ਖਾਣਾ, ਸਫਾਈ ਦੀ ਘਾਟ, ਜਾਗਰੂਕਤਾ ਦੀ ਕਮੀ ਦੇ ਕਾਰਨ ਇਹ ਸਮੱਸਿਆ ਵਧਦੀ ਜਾ ਰਹੀ ਹੈ। ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਕੁਪੋਸ਼ਣ ਬੱਚਿਆਂ ਦੇ ਜਨਮ ਤੋਂ ਬਾਅਦ 2 ਸਾਲ ਤੱਕ ਸਰੀਰ ਨੂੰ ਗੰਭੀਰ ਰੂਪ 'ਚ ਪ੍ਰਭਾਵਿਤ ਕਰਦਾ ਹੈ। ਏਸ਼ੀਆ ਦੇ ਬੱਚਿਆਂ ਲਈ ਇਹ ਇਕ ਖ਼ਾਸ ਸਮੱਸਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8