ਜੰਮੂ-ਕਸ਼ਮੀਰ : ਰਾਸ਼ਟਰਗਾਨ ਦਾ ‘ਅਪਮਾਨ’ ਕਰਨ ਦੇ ਦੋਸ਼ ਹੇਠ 12 ਵਿਅਕਤੀ ਲਏ ਹਿਰਾਸਤ ’ਚ

Friday, Jul 07, 2023 - 02:49 AM (IST)

ਜੰਮੂ-ਕਸ਼ਮੀਰ : ਰਾਸ਼ਟਰਗਾਨ ਦਾ ‘ਅਪਮਾਨ’ ਕਰਨ ਦੇ ਦੋਸ਼ ਹੇਠ 12 ਵਿਅਕਤੀ ਲਏ ਹਿਰਾਸਤ ’ਚ

ਸ਼੍ਰੀਨਗਰ (ਭਾਸ਼ਾ) : ਸ਼੍ਰੀਨਗਰ 'ਚ ਪਿਛਲੇ ਮਹੀਨੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਰਾਸ਼ਟਰਗਾਨ ਦੌਰਾਨ ਖੜ੍ਹੇ ਨਾ ਹੋਣ ਕਾਰਨ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਪ੍ਰੋਗਰਾਮ 'ਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੀ ਮੌਜੂਦ ਸਨ। ਪੁਲਸ ਨੇ ਦੱਸਿਆ ਕਿ ਪੁਲਸ ਦੇ ‘ਮਿਊਜ਼ਿਕ ਬੈਂਡ’ ਖ਼ਿਲਾਫ਼ ਵੀ ਇਹ ਯਕੀਨੀ ਨਾ ਬਣਾ ਸਕਣ ਨੂੰ ਲੈ ਕੇ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਕਿ ਰਾਸ਼ਟਰਗਾਨ ਵੱਜਦੇ ਸਮੇਂ ਸਾਰੇ ਲੋਕ ਖੜ੍ਹੇ ਰਹਿਣ। ਪੁਲਸ ਮੁਤਾਬਕ ਸਜ਼ਾ ਪ੍ਰਕਿਰਿਆ ਜ਼ਾਬਤਾ (CRPC) ਦੀਆਂ ਧਾਰਾਵਾਂ 107 ਅਤੇ 151 ਤਹਿਤ 12 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਦੋਵੇਂ ਧਾਰਾਵਾਂ ਅਧਿਕਾਰੀਆਂ ਨੂੰ ਅਪਰਾਧ ਦਾ ਖਦਸ਼ਾ ਹੋਣ ’ਤੇ ਕਿਸੇ ਵਿਅਕਤੀ ਨੂੰ ਬਾਂਡ ’ਤੇ ਹਸਤਾਖਰ ਕਰਨ ਲਈ ਕਹਿਣ ਜਾਂ ਗ੍ਰਿਫ਼ਤਾਰ ਕਰਨ ਜਾਂ ਹਿਰਾਸਤ 'ਚ ਲੈਣ ਦਾ ਅਧਿਕਾਰ ਦਿੰਦੀਆਂ ਹਨ।

ਇਹ ਵੀ ਪੜ੍ਹੋ : ਇਮਰਾਨ 'ਤੇ ਪਾਕਿ ਆਰਮੀ ਹੈੱਡਕੁਆਰਟਰ 'ਤੇ ਹਮਲੇ ਦਾ ਦੋਸ਼, ਹੁਣ ਤੱਕ 150 ਮਾਮਲੇ ਦਰਜ

ਅਧਿਕਾਰੀਆਂ ਮੁਤਾਬਕ ਜੰਮੂ-ਕਸ਼ਮੀਰ ਪੁਲਸ ਵੱਲੋਂ 25 ਜੂਨ ਨੂੰ ਆਯੋਜਿਤ ‘ਪੈਡਲ ਫਾਰ ਪੀਸ’ ਸਾਈਕਲਿੰਗ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੌਰਾਨ ਰਾਸ਼ਟਰਗਾਨ ਵਜਾਏ ਜਾਣ ਸਮੇਂ ਕੁਝ ਲੋਕ ਖੜ੍ਹੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਰਾਸ਼ਟਰਗਾਨ ਦਾ ‘ਅਪਮਾਨ’ ਕੀਤੇ ਜਾਣ ’ਤੇ ਸਖਤ ਰੁਖ਼ ਅਪਣਾਇਆ ਤੇ ਕਥਿਤ ਉਲੰਘਣਾ ਦੀ ਜਾਂਚ ਸ਼ੁਰੂ ਕੀਤੀ। ਪੁਲਸ ਸੂਤਰਾਂ ਨੇ ਪਹਿਲਾਂ ਦੱਸਿਆ ਸੀ ਕਿ ਇਸ ਅਪਮਾਨ ਲਈ 14 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਕੁਝ ਪੁਲਸ ਕਰਮਚਾਰੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਹੈ ਪਰ ਬਾਅਦ ਵਿੱਚ ਸ਼੍ਰੀਨਗਰ ਪੁਲਸ ਨੇ ਇਕ ਟਵੀਟ ਰਾਹੀਂ ਇਸ ਖ਼ਬਰ ਨੂੰ ਗਲਤ ਦੱਸਿਆ ਤੇ ਕਿਹਾ ਕਿ ਉਸ ਨੇ ਸੀਆਰਪੀਸੀ ਦੀਆਂ ਧਾਰਾਵਾਂ ਤਹਿਤ ਸਿਰਫ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News