13 ਸਾਲਾ ਨੌਕਰਾਣੀ 'ਤੇ ਮਾਲਕਾਂ ਨੇ ਢਾਹਿਆ ਤਸ਼ੱਦਦ, ਡਸਟਬਿਨ 'ਚੋਂ ਖਾਣ ਨੂੰ ਮਜਬੂਰ, ਹਾਲਾਤ ਜਾਣ ਕੰਬ ਜਾਵੇਗੀ ਰੂਹ

Wednesday, Feb 08, 2023 - 10:54 PM (IST)

13 ਸਾਲਾ ਨੌਕਰਾਣੀ 'ਤੇ ਮਾਲਕਾਂ ਨੇ ਢਾਹਿਆ ਤਸ਼ੱਦਦ, ਡਸਟਬਿਨ 'ਚੋਂ ਖਾਣ ਨੂੰ ਮਜਬੂਰ, ਹਾਲਾਤ ਜਾਣ ਕੰਬ ਜਾਵੇਗੀ ਰੂਹ

ਗੁੜਗਾਓਂ (ਧਰਮਿੰਦਰ)- ਸਾਈਬਰ ਸਿਟੀ ’ਚ ਕਾਰਪੋਰੇਟ ਕੰਪਨੀ ’ਚ ਕੰਮ ਕਰਨ ਵਾਲੇ ਜੋੜੇ ਨੇ 13 ਸਾਲਾ ਬੱਚੀ ਨੂੰ ਬੰਧਕ ਬਣਾ ਕੇ ਦਰਿੰਦਗੀ ਕੀਤੀ। ਇਕ ਪਲੇਸਮੈਂਟ ਏਜੰਸੀ ਵੱਲੋਂ ਆਪਣੀ ਸਾਢੇ 3 ਸਾਲ ਦੀ ਬੇਟੀ ਦੀ ਦੇਖਭਾਲ ਲਈ ਨੌਕਰੀ ’ਤੇ ਰੱਖੀ ਗਈ ਬੱਚੀ ਨੂੰ ਭੁੱਖਾ ਰੱਖਣ ਦੇ ਨਾਲ-ਨਾਲ ਉਸ ਨੂੰ ਗਰਮ ਚਿਮਟਿਆਂ ਨਾਲ ਦਾਗਿਆ ਗਿਆ। ਦਰਅਸਲ, ਨਿਊ ਕਾਲੋਨੀ ਨਿਵਾਸੀ ਜੋੜਾ ਮਨੀਸ਼ ਖੱਟਰ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਇਕ ਕਾਰਪੋਰੇਟ ਕੰਪਨੀ ’ਚ ਕੰਮ ਕਰਦੇ ਹਨ। ਉਨ੍ਹਾਂ ਨੇ 5 ਮਹੀਨੇ ਪਹਿਲਾਂ ਇਕ ਪਲੇਸਮੈਂਟ ਏਜੰਸੀ ਰਾਹੀਂ ਆਪਣੀ 3.5 ਸਾਲ ਦੀ ਬੇਟੀ ਦਾ ਧਿਆਨ ਰੱਖਣ ਦੇ ਝਾਰਖੰਡ ਦੇ ਰਾਂਚੀ ਨਿਵਾਸੀ ਲੜਕੀ ਨੂੰ ਨੌਕਰੀ ’ਤੇ ਰੱਖਿਆ ਸੀ।

ਇਹ ਖ਼ਬਰ ਵੀ ਪੜ੍ਹੋ - ਥਾਣੇ 'ਚ ਵਿਅਕਤੀ ਦੀ ਹੋਈ ਮੌਤ; ਪੁਲਸ ਨੇ ਦੱਸਿਆ ਖੁਦਕੁਸ਼ੀ, ਪਰਿਵਾਰ ਨੇ ਚੁੱਕੇ ਸਵਾਲ

ਪਤੀ-ਪਤਨੀ ਉਸ ਤੋਂ ਕੰਮ ਕਰਵਾਉਂਦੇ ਅਤੇ ਹਰ ਰੋਜ਼ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਸਨ ਅਤੇ ਸਾਰੀ ਰਾਤ ਉਸ ਨੂੰ ਸੌਣ ਨਹੀਂ ਦਿੰਦੇ ਸਨ। ਮਾਸੂਮ ਬੱਚੀ ਨੂੰ ਗਰਮ ਚਿਮਟੇ ਨਾਲ ਦਾਗਣ ਦੇ ਨਾਲ-ਨਾਲ ਉਸ ਨੂੰ ਭੁੱਖਾ ਵੀ ਰੱਖਿਆ ਗਿਆ। ਆਪਣੀ ਭੁੱਖ ਨੂੰ ਸ਼ਾਂਤ ਕਰਨ ਲਈ ਬੱਚੀ ਨੂੰ ਡਸਟਬਿਨ ’ਚ ਪਏ ਖਾਣੇ ਦਾ ਸਹਾਰਾ ਲੈਣਾ ਪਿਆ। ਇਸ ਦੇ ਨਾਲ ਹੀ ਇਨ੍ਹਾਂ 5 ਮਹੀਨਿਆਂ ਦੌਰਾਨ ਬੱਚੀ ਦੇ ਮਾਪਿਆਂ ਨੂੰ ਇਕ ਰੁਪਿਆ ਵੀ ਨਹੀਂ ਭੇਜਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਨੇ ਜਿਸ ਕੁੜੀ ਦੀ ਬਚਾਈ ਇੱਜ਼ਤ, ਓਹੀ ਕਰ ਗਈ ਅਜਿਹਾ ਕਾਰਾ, ਜਾਣ ਕੇ ਉੱਡ ਜਾਣਗੇ ਹੋਸ਼

ਇਕ ਵਿਅਕਤੀ ਦੀ ਨਜ਼ਰ ਜਦੋਂ ਇਸ ਬੱਚੀ ’ਤੇ ਪਈ ਤਾਂ ਉਸ ਨੇ ਇਕ ਸਮਾਜ ਸੇਵੀ ਦੇ ਜ਼ਰੀਏ ਉਸ ਨੂੰ ਬਚਾਉਣ ਲਈ ਮਦਦ ਮੰਗੀ, ਜਿਸ ਤੋਂ ਬਾਅਦ ਹਰਿਆਣਾ ਮਹਿਲਾ ਕਮਿਸ਼ਨ ਅਤੇ ਬਾਲ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਬੱਚੀ ਨੂੰ ਬਚਾਇਆ ਅਤੇ ਹਸਪਤਾਲ ’ਚ ਭਰਤੀ ਕਰਵਾਇਆ। ਇਸ ਮਾਮਲੇ ’ਚ ਪੁਲਸ ਨੇ ਸਖੀ ਕੇਂਦਰ ਦੀ ਇੰਚਾਰਜ ਪਿੰਕੀ ਮਲਿਕ ਵੱਲੋਂ ਦਾਇਰ ਸ਼ਿਕਾਇਤ ’ਤੇ ਨਿਊ ਕਾਲੋਨੀ ’ਚ ਕੇਸ ਦਰਜ ਕਰ ਕੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸਮਾਜ ਸੇਵੀ ਦੀਪਿਕਾ ਨਾਰਾਇਣ ਨੇ ਦੱਸਿਆ ਕਿ ਬੱਚੀ ਦੇ ਸਰੀਰ ਦਾ ਕੋਈ ਹਿੱਸਾ ਅਜਿਹਾ ਨਹੀਂ ਹੈ ਜਿਸ ਨੂੰ ਸੱਟ ਨਾ ਲੱਗੀ ਹੋਵੇ। ਏ. ਸੀ. ਪੀ. ਕ੍ਰਾਈਮ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News