ਹਰਿਆਣਾ ਦੀ ‘ਕੋਵਿਡ ਜੇਲ੍ਹ’ ’ਚੋਂ 13 ਕੈਦੀ ਫਰਾਰ, ਪੁਲਸ ਮਹਿਕਮੇ ’ਚ ਮਚੀ ਹਫੜਾ-ਦਫੜੀ

Sunday, May 09, 2021 - 05:13 PM (IST)

ਹਰਿਆਣਾ ਦੀ ‘ਕੋਵਿਡ ਜੇਲ੍ਹ’ ’ਚੋਂ 13 ਕੈਦੀ ਫਰਾਰ, ਪੁਲਸ ਮਹਿਕਮੇ ’ਚ ਮਚੀ ਹਫੜਾ-ਦਫੜੀ

ਰੇਵਾੜੀ— ਹਰਿਆਣਾ ਦੇ ਰੇਵਾੜੀ ਵਿਚ ਬਣੀ ਕੋਵਿਡ ਜੇਲ੍ਹ ’ਚੋਂ 13 ਕੈਦੀ ਸ਼ਨੀਵਾਰ ਰਾਤ ਨੂੰ ਫਰਾਰ ਹੋ ਗਏ ਹਨ। ਕੈਦੀ ਬੈਰਕ ਦੀ ਗਰਿੱਲ ਕੱਟ ਕੇ ਚਾਦਰਾਂ ਦੀ ਰੱਸੀ ਦੇ ਸਹਾਰੇ ਕੰਧ ਟੱਪ ਕੇ ਫਰਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਕੈਦੀ ਕੋਰੋਨਾ ਪਾਜ਼ੇਟਿਵ ਹਨ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਮਹਿਕਮੇ ’ਚ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ। ਸਾਰੇ ਫਰਾਰ ਹੋਏ ਕੈਦੀਆਂ ’ਤੇ ਗੰਭੀਰ ਧਾਰਾਵਾਂ ਲੱਗੀਆਂ ਹੋਈਆਂ ਸਨ। ਇਸ ਸਬੰਧ ਵਿਚ ਸਦਰ ਥਾਣਾ ਪੁਲਸ ਜਾਂਚ ’ਚ ਜੁੱਟੀ ਹੋਈ ਹੈ। ਫਰਾਰ 13 ਕੈਦੀਆਂ ਦੀ ਪੁਲਸ ਮਹਿਕਮੇ ਨੇ ਤਸਵੀਰਾਂ ਅਤੇ ਨਾਂ ਸਾਂਝੇ ਕੀਤੇ ਹਨ।

PunjabKesari

ਜਾਣਕਾਰੀ ਮੁਤਾਬਕ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਫਿਦੇੜੀ ਜੇਲ੍ਹ ਨੂੰ ਕਰੀਬ ਇਕ ਹਫ਼ਤੇ ਪਹਿਲਾਂ ਪ੍ਰਦੇਸ਼ ਦੀ ਕੋਵਿਡ ਜੇਲ੍ਹ ਬਣਾ ਦਿੱਤਾ ਗਿਆ ਸੀ। ਇਸ ਜੇਲ੍ਹ ਵਿਚ ਪ੍ਰਦੇਸ਼ ਦੀਆਂ ਜੇਲ੍ਹਾਂ ’ਚੋਂ ਸ਼ਿਫਟ ਕਰ ਕੇ ਕਰੀਬ 450 ਕੋਰੋਨਾ ਪਾਜ਼ੇਟਿਵ ਕੈਦੀਆਂ ਨੂੰ ਰੱਖਿਆ ਗਿਆ ਸੀ। ਸ਼ਨੀਵਾਰ ਰਾਤ ਨੂੰ ਇਕ ਹੀ ਬੈਰਕ ਵਿਚ ਬੰਦ 13 ਕੈਦੀ ਗਰਿੱਲ ਕੱਟ ਕੇ ਬਾਹਰ ਨਿਕਲ ਆਏ ਅਤੇ ਚਾਦਰ ਦੀ ਰੱਸੀ ਬਣਾ ਕੇ ਜੇਲ ਦੀ ਕੰਧ ਟੱਪ ਕੇ ਫਰਾਰ ਹੋ ਗਏ। ਸਵੇਰੇ ਕੈਦੀਆਂ ਦੀ ਗਿਣਤੀ ਕਰਨ ਦੌਰਾਨ 13 ਕੈਦੀ ਫਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਿਚ ਹਫੜਾ-ਦਫੜੀ ਮਚ ਗਈ। ਪੁਲਸ ਦੀਆਂ ਟੀਮਾਂ ਜ਼ਿਲ੍ਹੇ ਵਿਚ ਫਰਾਰ ਕੈਦੀਆਂ ਦੀ ਭਾਲ ’ਚ ਜੁੱਟੀ ਹੋਈ ਹੈ।

PunjabKesari


author

Tanu

Content Editor

Related News