ਆਂਧਰਾ ਪ੍ਰਦੇਸ਼ ’ਚ ਬਣੇ 13 ਨਵੇਂ ਜ਼ਿਲੇ
Tuesday, Apr 05, 2022 - 03:05 AM (IST)
ਵਿਜੈਵਾੜਾ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਸੋਮਵਾਰ ਨੂੰ ਵਰਚੁਅਲ ਰੂਪ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਸੂਬੇ ਦੇ 13 ਨਵੇਂ ਜ਼ਿਲਿਆਂ ਦਾ ਗਠਨ ਕੀਤਾ। ਰੈੱਡੀ ਦੀ ਅਗਵਾਈ ਵਾਲੀ ਵਾਈ. ਐੱਸ. ਆਰ. ਸੀ. ਪੀ. ਸਰਕਾਰ ਨੇ 13 ਜ਼ਿਲਿਆਂ ਨੂੰ ਮੁੜਗਠਿਤ ਕਰ ਕੇ 13 ਨਵੇਂ ਜ਼ਿਲੇ ਬਣਾਏ ਹਨ। ਇਸ ਦੇ ਨਾਲ ਹੀ ਸੂਬੇ ’ਚ ਹੁਣ 26 ਜ਼ਿਲੇ ਤੇ ਰੈਵੇਨਿਊ ਡਵੀਜ਼ਨਾਂ 72 ਹੋ ਗਈਆਂ ਹਨ।
ਇਹ ਖ਼ਬਰ ਪੜ੍ਹੋ- NZ v NED : ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ 3-0 ਨਾਲ ਕੀਤਾ ਕਲੀਨ ਸਵੀਪ
ਨਵੇਂ ਬਣੇ ਜ਼ਿਲਿਆਂ ’ਚ ਪਾਰਵਤੀਪੁਰਮ ਮਾਨਿਅਮ, ਅੱਲੂਰੀ ਸੀਤਾਰਾਮ ਰਾਜੂ, ਅਨਾਕਾਪੱਲੀ, ਕਾਕੀਨਾਡਾ, ਕੋਨਸੀਮਾ, ਏਲੁਰੁ, ਐੱਨ. ਟੀ. ਆਰ., ਪਲਨਾਡੂ, ਬਾਪਟਲਾ, ਨੰਦਿਆਲਾ, ਸ਼੍ਰੀ ਸੱਤਿਆ ਸਾਈ, ਤਿਰੁਪਤੀ ਅਤੇ ਅੰਨਾਮਈਆ ਸ਼ਾਮਲ ਹਨ। ਸਰਕਾਰ ਨੇ ਨਵੇਂ ਜ਼ਿਲਿਆਂ ’ਚੋਂ ਇਕ ਦਾ ਨਾਮ ਅੱਲੂਰੀ ਸੀਤਾਰਾਮ ਰਾਜੂ ਰੱਖਿਆ ਜੋ ਇਕ ਆਜ਼ਾਦੀ ਘੁਲਾਟੀਏ ਸਨ। ਸਰਕਾਰ ਨੇ ਇਕ ਹੋਰ ਜ਼ਿਲੇ ਦਾ ਨਾਮ ਐੱਨ. ਟੀ. ਆਰ. ਜ਼ਿਲਾ (ਤੇਲੁਗੂ ਦੇਸ਼ਮ ਪਾਰਟੀ ਦੇ ਸੰਸਥਾਪਕ ਅਤੇ ਸਾਬਕਾ ਮੁੱਖ ਮੰਤਰੀ ਐੱਨ. ਟੀ. ਰਾਮਾਰਾਓ) ਵੀ ਰੱਖਿਆ। ਆਖਰੀ ਵਾਰ ਸੂਬੇ ’ਚ 1979 ’ਚ ਸੰਯੁਕਤ ਆਂਧਰਾ ਪ੍ਰਦੇਸ਼ ’ਚ ਵਿਜੈਨਗਰਮ ਜ਼ਿਲੇ ਦੇ ਰੂਪ ’ਚ ਇਕ ਨਵਾਂ ਜ਼ਿਲਾ ਬਣਾਇਆ ਗਿਆ ਸੀ। ਜਗਨ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਰਲ ਅਤੇ ਆਸਾਨ ਬਣਾਉਣ ਲਈ 13 ਨਵੇਂ ਜ਼ਿਲੇ ਬਣਾਏ ਗਏ ਹਨ।
ਇਹ ਖ਼ਬਰ ਪੜ੍ਹੋ-SA v BAN : ਬੰਗਲਾਦੇਸ਼ 53 ਦੌੜਾਂ 'ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।