''ਅਮਫਾਨ’ ਨੇ ਮਚਾਈ ਤਬਾਈ, 12 ਦੀ ਮੌਤ, 5500 ਮਕਾਨ ਤਬਾਹ

Thursday, May 21, 2020 - 01:40 AM (IST)

ਕੋਲਕਾਤਾ - ਚੱਕਰਵਾਤੀ ਤੂਫਾਨ ਅਮਫਾਨ ਨਾਲ ਪੱਛਮੀ ਬੰਗਾਲ 'ਚ 12 ਲੋਕਾਂ ਦੀ ਮੌਤ ਹੋਈ ਹੈ। ਤੂਫਾਨ ਨਾਲ ਉੱਤਰ ਅਤੇ ਦੱਖਣੀ 24 ਪਰਗਨਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਕਈ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ ਹੈ।  ਮੁੱਢਲੀ ਰਿਪੋਰਟ ਦੇ ਅਨੁਸਾਰ ਕਈ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਪੂਰੀ ਰਿਪੋਰਟ ਆਉਣ 'ਚ 3-4 ਦਿਨ ਲੱਗੇਗਾ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਅਮਫਾਨ ਚੱਕਰਵਾਤ ਕਾਰਨ 5500 ਘਰਾਂ ਨੂੰ ਨੁਕਸਾਨ ਹੋਇਆ ਹੈ।

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ ਕਿ, 'ਕੋਰੋਨਾ ਵਾਇਰਸ ਨਾਲ ਜ਼ਿਆਦਾ ਨੁਕਸਾਨ ਇਸ ਤੂਫਾਨ ਨੇ ਪਹੁੰਚਾਇਆ ਹੈ। ਕਾਫ਼ੀ ਕੁੱਝ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।  ਸੈਂਕੜੇ-ਕਰੋੜਾਂ ਰੁਪਿਆਂ ਦਾ ਨੁਕਸਾਨ ਹੋਇਆ ਹੈ। ਕੋਲਕਾਤਾ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।  ਅਜਿਹਾ ਤੂਫਾਨ 280 ਸਾਲ ਪਹਿਲਾਂ ਆਇਆ ਸੀ।  ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਨੂੰ ਸਿਆਸਤ ਦੀ ਨਜ਼ਰ ਨਾਲ ਨਾ ਦੇਖਣ। ਸਾਨੂੰ ਮਦਦ ਦੀ ਜ਼ਰੂਰਤ ਹੈ।'

2007 'ਚ ਚੱਕਰਵਾਤ ‘ਸਿਦਰ’ ਨੇ ਲਈ ਸੀ 3500 ਲੋਕਾਂ ਦੀ ਜਾਨ
ਇਸ ਤੋਂ ਪਹਿਲਾਂ 2007 'ਚ ਦੇਸ਼ 'ਚ ਆਏ ਚੱਕਰਵਾਤ ‘ਸਿਦਰ’ ਤੋਂ ਬਾਅਦ ਇਸ ਨੂੰ ਸਭ ਤੋਂ ਜ਼ਿਆਦਾ ਗੰਭੀਰ ਚੱਕਰਵਾਤ ਮੰਨਿਆ ਜਾ ਰਿਹਾ ਹੈ। ‘ਸਿਦਰ’ ਨਾਲ ਦੇਸ਼ 'ਚ 3500 ਲੋਕਾਂ ਦੀ ਮੌਤ ਹੋਈ ਸੀ।


Inder Prajapati

Content Editor

Related News