12 ਲੱਖ ਪਰਿਵਾਰਾਂ ਨੂੰ ਵੱਡਾ ਝਟਕਾ, ਬੰਦ ਹੋਈ ਮੁੱਖਮੰਤਰੀ ਸਿਹਤ ਬੀਮਾ ਯੋਜਨਾ

11/10/2017 10:24:20 AM

ਦੇਹਰਾਦੂਨ— ਉਤਰਾਖੰਡ 'ਚ ਮੁੱਖਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਆਉਣ ਵਾਲੇ 12 ਲੱਖ ਪਰਿਵਾਰਾਂ ਨੂੰ ਇਕ ਕਰਾਰਾ ਝਟਕਾ ਲੱਗਾ ਹੈ। ਸਰਕਾਰ ਨੇ ਉਨ੍ਹਾਂ ਨੂੰ ਇਲਾਜ ਲਈ ਦਿੱਤੀ ਜਾਣ ਵਾਲੀ ਮੁੱਖਮੰਤਰੀ ਸਿਹਤ ਬੀਮਾ ਯੋਜਨਾ ਨੂੰ ਬੰਦ ਕਰ ਦਿੱਤਾ ਹੈ। ਉਤਰਾਖੰਡ ਰਾਜ ਸਥਾਪਨਾ ਦਿਵਸ 'ਤੇ ਲੋਕਾਂ ਨੂੰ ਇਹ ਨਿਰਾਸ਼ਾਜਨਕ ਖਬਰ ਮਿਲੀ ਹੈ।
ਆਰਥਿਕ ਰੂਪ ਤੋਂ ਕਮਜ਼ੋਰ ਵਰਗ ਦੇ ਲੋਕਾਂ ਨੂੰ ਚੰਗਾ ਇਲਾਜ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਇਹ ਯੋਜਨਾ 2015 'ਚ ਸ਼ੁਰੂ ਕੀਤੀ ਸੀ। ਇਸ ਯੋਜਨਾ ਦੇ ਨਾਲ ਲੱਗਦੇ ਉਨ੍ਹਾਂ ਬੀ.ਪੀ.ਐਲ ਅਤੇ ਏ.ਪੀ.ਐਲ ਪਰਿਵਾਰਾਂ ਨੂੰ ਪਾਤਰ ਬਣਾਇਆ ਗਿਆ ਸੀ, ਜੋ ਸਰਕਾਰੀ ਕਰਮਚਾਰੀ, ਪੈਂਸ਼ਨਰਸ, ਉਨ੍ਹਾਂ ਦੇ ਮਜ਼ਦੂਰ ਅਤੇ ਆਮਦਨਕਰਤਾ ਦੀ ਸ਼੍ਰੇਣੀ 'ਚ ਨਹੀਂ ਹਨ। 
ਅੱਜ ਦੇ ਸਮੇਂ 'ਚ 12 ਲੱਖ ਲੋਕ ਇਸ ਯੋਜਨਾ ਦਾ ਲਾਭ ਉਠਾ ਰਹੇ ਸਨ ਪਰ ਬੀਮਾ ਕੰਪਨੀ ਬਜਾਜ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ 'ਚ ਮੇਲ ਭੇਜੀ ਗਈ ਹੈ। ਜਿਸ 'ਚ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 9 ਨਵੰਬਰ 2017 ਨੂੰ ਦੁਪਹਿਰ 3 ਵਜੇ ਤੋਂ ਯੋਜਨਾ ਨੂੰ ਖਤਮ ਕਰ ਦਿੱਤਾ ਗਿਆ ਹੈ।


Related News