ਹੈਦਰਾਬਾਦ ਹਵਾਈ ਅੱਡੇ ਤੋਂ 12 ਕਿਲੋ ਗਾਂਜਾ ਜ਼ਬਤ
Saturday, Sep 20, 2025 - 09:12 PM (IST)

ਹੈਦਰਾਬਾਦ (ਭਾਸ਼ਾ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ( ਡੀ. ਆਰ. ਆਈ.) ਨੇ ਸ਼ਨੀਵਾਰ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 12 ਕਿਲੋ ਗਾਂਜਾ ਜ਼ਬਤ ਕੀਤਾ। ਉਸ ਦੀ ਕੀਮਤ 12 ਕਰੋੜ ਰੁਪਏ ਦੱਸੀ ਗਈ ਹੈ। ਇਸ ਸਬੰਧੀ ਇਕ ਮੁਸਾਫਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖਾਸ ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਡੀ. ਆਰ. ਆਈ. ਹੈਦਰਾਬਾਦ ਜ਼ੋਨਲ ਇਕਾਈ ਦੇ ਅਧਿਕਾਰੀਆਂ ਨੇ ਹਵਾਈ ਅੱਡੇ ’ਤੇ ਦੁਬਈ ਤੋਂ ਆ ਰਹੇ ਇਕ ਭਾਰਤੀ ਮੁਸਾਫਰ ਨੂੰ ਰੋਕਿਆ। ਉਸ ਦੇ ਸਾਮਾਨ ਦੀ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਦੇ ਪੈਕੇਟ ਬਰਾਮਦ ਕੀਤੇ ਗਏ। ਜਾਂਚ ਦੌਰਾਨ ਉਹ ਗਾਂਜਾ ਨਿਕਲਿਆ।