ਹਰਿਆਣਾ '' ਕੋਰੋਨਾ ਮਰੀਜ਼ਾਂ ਦੀ ਗਿਣਤੀ 2000 ਤੋਂ ਪਾਰ, ਚਿੰਤਾਜਨਕ ਬਣੇ ਹਾਲਾਤ

Monday, Jun 01, 2020 - 03:06 PM (IST)

ਹਰਿਆਣਾ '' ਕੋਰੋਨਾ ਮਰੀਜ਼ਾਂ ਦੀ ਗਿਣਤੀ 2000 ਤੋਂ ਪਾਰ, ਚਿੰਤਾਜਨਕ ਬਣੇ ਹਾਲਾਤ

ਹਰਿਆਣਾ (ਵਾਰਤਾ)— ਹਰਿਆਣਾ ਵਿਚ ਕੋਰੋਨਾ ਵਾਇਰਸ ਦੇ ਅੱਜ ਦੁਪਹਿਰ ਤੱਕ 111 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਸਥਿਤੀ ਹੁਣ ਚਿੰਤਾਜਨਕ ਬਣਦੀ ਜਾ ਰਹੀ ਹੈ। ਇੱਥੇ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 2202 ਪਹੁੰਚ ਗਈ ਹੈ। ਉੱਥੇ ਹੀ ਇਨ੍ਹਾਂ 'ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1051 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਦੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਜਾਰੀ ਬੁਲੇਟਿਨ ਵਿਚ ਇਹ ਜਾਣਕਾਰੀ ਦਿੱਤੀ ਗਈ।

ਜਾਣੋ ਸੂਬੇ ਦਾ ਹਾਲ, ਕੀ ਹੈ ਕੋਰੋਨਾ ਦੀ ਸਥਿਤੀ—
ਸੂਬੇ ਦੇ ਇਸ ਸਮੇਂ 22 ਜ਼ਿਲੇ ਕੋਰੋਨਾ ਦੀ ਲਪੇਟ 'ਚ ਹਨ। ਸੂਬੇ ਦੇ ਗੁਰੂਗ੍ਰਾਮ ਜ਼ਿਲੇ ਵਿਚ ਕੋਰੋਨਾ ਵਾਇਰਸ ਦੀ ਗਿਣਤੀ ਵੱਧ ਰਹੀ ਹੈ। ਗੁਰੂਗ੍ਰਾਮ ਵਿਚ ਅੱਜ ਕੋਰੋਨਾ ਦੇ 28 ਨਵੇਂ ਮਾਮਲੇ ਆਏ। ਇਸ ਤੋਂ ਇਲਾਵਾ ਰੋਹਤਕ 'ਚ 14, ਸੋਨੀਪਤ ਅਤੇ ਹਿਸਾਰ 'ਚ 13-13, ਪਲਵਲ 'ਚ 11, ਫਰੀਦਾਬਾਦ 'ਚ 6 ਅਤੇ ਨੂੰਹ 'ਚ 2 ਮਾਮਲੇ ਸਾਹਮਣੇ ਆਏ ਹਨ। 
ਸੂਬੇ 'ਚ ਹੁਣ ਤੱਕ 67, 962 ਕੋਰੋਨਾ ਸ਼ੱਕੀਆਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ, ਜਿਨ੍ਹਾਂ 'ਚ 42,345 ਲੋਕਾਂ ਨੇ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ ਹੈ ਅਤੇ ਬਾਕੀ 25,617 ਨਿਗਰਾਨੀ ਵਿਚ ਹਨ। ਸੂਬੇ ਵਿਚ ਹਾਲੇ ਤੱਕ 1,19,985 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 13039 ਨੈਗੇਟਿਵ ਹਨ ਅਤੇ 14 ਇਟਾਲੀਅਨ ਨਾਗਰਿਕਾਂ ਸਮੇਤ 2202 ਪਾਜ਼ੇਟਿਵ ਪਾਏ ਗਏ ਹਨ। ਬਾਕੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। 2202 ਪਾਜ਼ੇਟਿਵ ਮਰੀਜ਼ਾਂ 'ਚੋਂ 1050 ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਸ ਤਰ੍ਹੰ ਸੂਬੇ ਵਿਚ ਕੋਰੋਨਾ ਦੇ ਸਰਗਰਮ ਮਾਮਲੇ ਹੁਣ 1131 ਹਨ।


author

Tanu

Content Editor

Related News