PUBG ਬੈਨ ਕਰਵਾਉਣ ਹਾਈ ਕੋਰਟ ਪਹੁੰਚਿਆ 11 ਸਾਲਾ ਮਾਸੂਮ

Friday, Feb 01, 2019 - 12:44 AM (IST)

PUBG ਬੈਨ ਕਰਵਾਉਣ ਹਾਈ ਕੋਰਟ ਪਹੁੰਚਿਆ 11 ਸਾਲਾ ਮਾਸੂਮ

ਮੁੰਬਈ— 11 ਸਾਲ ਦੇ ਇਕ ਲੜਕੇ ਨੇ PUBG 'ਤੇ ਬੈਨ ਕਰਵਾਉਣ ਦੀ ਮੰਗ ਕੀਤੀ ਹੈ। ਲੜਕੇ ਨੇ PUBG ਗੇਮ ਨੂੰ ਲੈ ਕੇ ਬੰਬੇ ਹਾਈ ਕੋਰਟ 'ਚ ਇਕ ਅਰਜ਼ੀ ਲਗਾਈ ਹੈ। ਅਹਿਦ ਨਜ਼ੀਮ ਨਾਂ ਦੇ ਇਸ ਲੜਕੇ ਨੇ ਆਪਣੀ ਮਾਂ ਰਾਹੀਂ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। 
ਅਹਿਦ ਨੇ ਦਲੀਲ ਦਿੱਤੀ ਹੈ ਕਿ ਇਹ ਗੇਮ ਬੱਚਿਆਂ ਦੇ ਸੁਭਾਅ ਨੂੰ ਗੁੱਸੇ ਵਾਲਾ ਤੇ ਹਿੰਸਕ ਬਣਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਹਾਈ ਕੋਰਟ ਮਹਾਰਾਸ਼ਟਰ ਸਰਕਾਰ ਨੂੰ ਆਦੇਸ਼ ਦਵੇ ਕਿ ਇਸ ਗੇਮ 'ਤੇ ਬੈਨ ਲਗਾਇਆ ਜਾਵੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਸ ਲੜਕੇ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਚਿੱਠੀ ਲਿਖੀ ਸੀ। ਚਾਰ ਸਫਿਆਂ ਦੀ ਇਸ ਚਿੱਠੀ ਰਾਹੀਂ ਬੱਚੇ ਨੇ ਆਨਲਾਈਨ ਗੇਮ ਪਬਜੀ (PUBG) ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। 


author

KamalJeet Singh

Content Editor

Related News