ਅਮੇਠੀ ’ਚ 11 ਸਾਲਾ ਬੱਚੀ ਨਾਲ ਜਬਰ ਜ਼ਿਨਾਹ, 2 ਦਿਨਾਂ ਬਾਅਦ ਆਇਆ ਹੋਸ਼

Friday, Nov 26, 2021 - 12:18 PM (IST)

ਅਮੇਠੀ ’ਚ 11 ਸਾਲਾ ਬੱਚੀ ਨਾਲ ਜਬਰ ਜ਼ਿਨਾਹ, 2 ਦਿਨਾਂ ਬਾਅਦ ਆਇਆ ਹੋਸ਼

ਅਮੇਠੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਥਾਣਾ ਖੇਤਰ ’ਚ 11 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਬੱਚੀ 23 ਨਵੰਬਰ ਨੂੰ ਬਕਰੀ ਚਰਾਉਣ ਖੇਤ ’ਚ ਗਈ ਸੀ, ਜਿੱਥੇ ਪਿੰਡ ਦੇ ਹੀ 20 ਸਾਲਾ ਨੌਜਵਾਨ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਪੀੜਤਾ ਦੀ ਮਾਂ ਨੇ ਕਿਹਾ ਹੈ ਕਿ ਘਟਨਾ ਦੇ ਦਿਨ ਉਸ ਦੀ ਧੀ ਖੇਤ ਤੋਂ ਘਰ ਪਹੁੰਚਦੇ ਹੀ ਬੇਹੋਸ਼ ਹੋ ਗਈ, ਜਿਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਪ੍ਰਤਾਪਗੜ੍ਹ ’ਚ ਦਾਖ਼ਲ ਕਰਵਾਇਆ ਗਿਆ। ਬੱਚੀ 2 ਦਿਨ ਤੱਕ ਹੋਸ਼ ’ਚ ਨਹੀਂ ਆਈ।

ਇਹ ਵੀ ਪੜ੍ਹੋ : ਭੀਖ ਨਹੀਂ ਨੌਕਰੀ ਦਿਓ! ਸੜਕ ’ਤੇ ਰਹਿਣ ਵਾਲੀ ਇਹ ਜਨਾਨੀ ਹੈ ਕੰਪਿਊਟਰ ਸਾਇੰਸ ਗਰੈਜੂਏਟ

ਸ਼ਿਕਾਇਤ ਅਨੁਸਾਰ 2 ਦਿਨ ਬਾਅਦ ਹੋਸ਼ ’ਚ ਆਉਣ ’ਤੇ ਉਸ ਨੇ ਆਪਣੇ ਨਾਲ ਹੋਈ ਘਟਨਾ ਮਾਂ ਨੂੰ ਦੱਸੀ। ਇਸ ਤੋਂ ਬਾਅਦ ਉਸ ਦੀ ਮਾਂ ਨੇ ਵੀਰਵਾਰ ਨੂੰ ਅਮੇਠੀ ਥਾਣੇ ’ਚ ਦੋਸ਼ੀ ਵਿਰੁੱਧ ਨਾਮਜ਼ਦ ਸ਼ਿਕਾਇਤ ਦਿੱਤੀ। ਅਮੇਠੀ ਦੇ ਪੁਲਸ ਡਿਪਟੀ ਕਮਿਸ਼ਨਰ ਅਰਪਿਤ ਕਪੂਰ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪਾਕਸੋ) ਸਮੇਤ ਹੋਰ ਧਾਰਾਵਾਂ ’ਚ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News