ਮਹਾਕੁੰਭ ''ਚ 11 ਸ਼ਰਧਾਲੂਆਂ ਨੂੰ ਪਿਆ ਦਿਲ ਦਾ ਦੌਰਾ, ਡਾਕਟਰਾਂ ਨੇ ਦੱਸੀ ਇਹ ਵਜ੍ਹਾ
Monday, Jan 13, 2025 - 01:18 PM (IST)
ਪ੍ਰਯਾਗਰਾਜ- ਮਹਾਕੁੰਭ 2025 ਅੱਜ ਤੋਂ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਤੋਂ ਆਏ ਸ਼ਰਧਾਲੂ ਗੰਗਾ ਵਿਚ ਆਸਥਾ ਦੀ ਡੁੱਬਕੀ ਲਾ ਰਹੇ ਹਨ। ਇਸ ਦੌਰਾਨ ਮਹਾਕੁੰਭ ਮੇਲੇ 'ਚ ਸ਼ਰਧਾਲੂਆਂ ਨੂੰ ਪਵਿੱਤਰ ਇਸ਼ਨਾਨ ਮਗਰੋਂ ਦਿਲ ਦਾ ਦੌਰਾ ਪੈਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸਿਰਫ਼ ਦੋ ਦਿਨ ਵਿਚ 11 ਸ਼ਰਧਾਲੂਆਂ ਨੂੰ ਦਿਲ ਦਾ ਦੌਰਾ ਪੈ ਚੁੱਕਾ ਹੈ। 6 ਮਰੀਜ਼ਾਂ ਨੂੰ ਮੇਲੇ ਵਿਚ ਸਥਿਤ ਕੇਂਦਰੀ ਹਸਪਤਾਲ ਅਤੇ 5 ਮਰੀਜ਼ਾਂ ਨੂੰ ਸੈਕਟਰ-20 ਦੇ ਸਬ ਸੈਂਟਰ ਹਸਪਤਾਲ ਵਿਚ ਲਿਆਂਦਾ ਗਿਆ। 9 ਮਰੀਜ਼ਾਂ ਨੂੰ ਇਲਾਜ ਮਗਰੋਂ ਠੀਕ ਹੋਣ 'ਤੇ ਘਰ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮਹਾਕੁੰਭ 'ਚ ਉਮੜਿਆ ਭਗਤਾਂ ਦਾ ਸੈਲਾਬ, 40 ਲੱਖ ਲੋਕਾਂ ਨੇ ਲਾਈ ਆਸਥਾ ਦੀ ਡੁੱਬਕੀ
ਹਾਲਾਂਕਿ 2 ਮਰੀਜ਼ਾਂ ਦੀ ਹਾਲਤ ਨਾਜ਼ੁਰ ਹੋਣ ਕਾਰਨ ਉਨ੍ਹਾਂ ਨੂੰ ਦੂਜੇ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ ਹੈ। ਮੇਲੇ ਵਿਚ ਸਥਿਤ ਕੇਂਦਰੀ ਹਸਪਤਾਲ ਦੇ 10 ਬੈੱਡ ਵਾਲੇ ICU ਵਾਰਡ ਵਿਚ ਦਿਲ ਦੇ ਮਰੀਜ਼ਾਂ ਨਾਲ ਭਰ ਗਿਆ ਹੈ। ਡਾਕਟਰਾਂ ਨੇ ਸ਼ਰਧਾਲੂਆਂ ਵਿਚ ਦਿਲ ਦੇ ਦੌਰੇ ਦੀ ਵਜ੍ਹਾ ਜ਼ਿਆਦਾ ਠੰਡ ਦਾ ਹੋਣਾ ਦੱਸਿਆ ਹੈ। ਡਾਕਟਰਾਂ ਨੇ ਪਵਿੱਤਰ ਇਸ਼ਨਾਨ ਦੌਰਾਨ ਚੌਕਸ ਰਹਿਣ ਦੀ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- Weather Update: ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜਾਜ਼, 16-17 ਜਨਵਰੀ ਨੂੰ ਮੀਂਹ ਦਾ ਅਲਰਟ
ਡਾਕਟਰਾਂ ਦਾ ਕਹਿਣਾ ਹੈ ਕਿ ਠੰਡ ਅਤੇ ਸੰਘਣੀ ਧੁੰਦ ਦੌਰਾਨ ਗੰਗਾ ਦੇ ਠੰਡੇ ਪਾਣੀ ਵਿਚ ਇਸ਼ਨਾਨ ਕਰਨਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ। ਅਜਿਹੇ ਵਿਚ ਜੇਕਰ ਕਿਸੇ ਨੂੰ ਸੀਨੇ 'ਚ ਦਰਦ, ਜਲਣ, ਦਬਾਅ, ਸਾਹ ਲੈਣ ਵਿਚ ਔਖ, ਹੱਥ-ਕਮਰ ਜਾਂ ਜਬਾੜੇ ਵਿਚ ਦਰਦ ਮਹਿਸੂਸ ਹੋਵੇ ਤਾਂ ਉਸ ਨੂੰ ਹਲਕੇ ਵਿਚ ਨਾ ਲਓ ਅਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਕਿਉਂਕਿ ਇਹ ਦਿਲ ਦੇ ਦੌਰੇ ਦਾ ਸੰਕਤ ਹੋ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8