ਲੋੜਵੰਦ ਧੀਆਂ ਦਾ ਆਸਰਾ ਬਣਿਆ ਗਾਇਕ R Nait, 11 ਕੁੜੀਆਂ ਦੇ ਕਰਵਾਏ ਵਿਆਹ
Thursday, Dec 11, 2025 - 04:41 PM (IST)
ਜਲੰਧਰ/ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਆਰ ਨੇਤ ਨੇ ਹਾਲ ਹੀ ਵਿੱਚ ਇੱਕ ਵੱਡਾ ਸਮਾਜ ਸੇਵਾ ਦਾ ਕਾਰਜ ਕਰਦੇ ਹੋਏ 11 ਲੋੜਵੰਦ ਕੁੜੀਆਂ ਦਾ ਵਿਆਹ ਕਰਵਾਇਆ ਹੈ। ਇਸ ਕਾਰਜ ਲਈ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਪੂਰ ਦੁਆਵਾਂ ਅਤੇ ਅਸੀਸਾਂ ਮਿਲ ਰਹੀਆਂ ਹਨ। ਆਰ ਨੇਤ ਨੇ ਇਸ ਸ਼ੁਭ ਕਾਰਜ ਬਾਰੇ ਗੱਲ ਕਰਦਿਆਂ ਬਹੁਤ ਨਿਮਰਤਾ ਦਿਖਾਈ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਛੋਟੇ ਹਨ ਅਤੇ ਕਰਨ-ਕਰਾਉਣ ਵਾਲਾ ਸਿਰਫ਼ ਪਰਮਾਤਮਾ ਹੈ।
101 ਕੁੜੀਆਂ ਦੇ ਵਿਆਹ ਕਰਵਾਉਣ ਦਾ ਸੁਪਨਾ
ਆਰ ਨੇਤ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਇੱਕ ਦਿਨ ਇਸੇ ਜਗ੍ਹਾ 'ਤੇ 101 ਕੁੜੀਆਂ ਦਾ ਸਮੂਹਿਕ ਵਿਆਹ ਕਰਵਾਉਣਗੇ। ਇਸ ਕਾਰਜ ਦੀ ਖੂਬਸੂਰਤੀ 'ਤੇ ਟਿੱਪਣੀ ਕਰਦੇ ਹੋਏ, ਸਾਥੀ ਕਲਾਕਾਰ ਰਾਣਾ ਰਣਬੀਰ ਨੇ ਕਿਹਾ ਕਿ ਜੇਕਰ ਇਹ ਦਿਖਾਵਾ ਹੁੰਦਾ ਤਾਂ ਪੰਡਾਲ ਕਿਸੇ ਸ਼ਹਿਰ ਦੀ ਦਾਣਾ ਮੰਡੀ ਵਿੱਚ ਲੱਗਿਆ ਹੁੰਦਾ, ਨਾ ਕਿ ਇੰਨੀ ਸਹਿਜਤਾ ਨਾਲ ਕੀਤਾ ਜਾਂਦਾ। ਇੱਕ ਹੋਰ ਵੱਡੀ ਗੱਲ ਇਹ ਹੈ ਕਿ ਇਸ ਕਾਰਜ ਲਈ 'ਗਰੀਬ ਕੁੜੀਆਂ ਦੇ ਵਿਆਹ' ਦੀ ਥਾਂ 'ਲੋੜਵੰਦ ਕੁੜੀਆਂ ਦੇ ਵਿਆਹ' ਸ਼ਬਦ ਦੀ ਵਰਤੋਂ ਕੀਤੀ ਗਈ, ਤਾਂ ਜੋ ਕਿਸੇ ਨੂੰ ਨੀਵਾਂ ਨਾ ਦਿਖਾਇਆ ਜਾਵੇ। ਇਸ ਮੌਕੇ 'ਤੇ ਮੌਜੂਦ ਗਾਇਕ ਕੋਰਾਲਾ ਮਾਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਅੱਜ ਸਿੱਧੂ ਮੂਸੇਵਾਲਾ ਨੂੰ ਬਹੁਤ ਮਿਸ ਕਰ ਰਹੇ ਹਨ।
ਇਹ ਵੀ ਪੜ੍ਹੋ: ਕਦੇ ਸਲਮਾਨ ਲਈ 'ਪਾਗਲ' ਬਣੀ ਸੀ ਇਹ ਅਦਾਕਾਰਾ ! ਲਾਈਮਲਾਈਟ ਤੋਂ ਦੂਰ ਹੁਣ ਇਸ ਕੰਮ 'ਚ ਅਜ਼ਮਾ ਰਹੀ ਹੱਥ
