108 ਭ੍ਰਿਸ਼ਟ ਅਤੇ ਨਕਾਰਾ ਬਾਬੂਆਂ ਨੂੰ ਕੀਤਾ ਜ਼ਬਰਦਸਤੀ ਰਿਟਾਇਰ
Friday, Nov 01, 2019 - 11:49 AM (IST)
ਨਵੀਂ ਦਿੱਲੀ–ਭ੍ਰਿਸ਼ਟ ਅਤੇ ਨਕਾਰਾ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਬਰਦਸਤੀ ਰਿਟਾਇਰ ਕਰਨ ਦੀ ਮੁਹਿੰਮ ਤਹਿਤ ਵੀਰਵਾਰ ਨੂੰ 108 ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਗਾਜ ਡਿੱਗੀ ਹੈ। ਦਿੱਲੀ ਸਰਕਾਰ ਨੇ ਵੱਖ-ਵੱਖ ਵਿਭਾਗਾਂ, ਦਿੱਲੀ ਵਿਕਾਸ ਅਥਾਰਟੀ (ਡੀ. ਡੀ. ਏ.) ਅਤੇ ਸਥਾਨਕ ਵਿਭਾਗਾਂ ਦੇ 108 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਬਰਦਸਤੀ ਰਿਟਾਇਰ ਕਰਨ ਦੀ ਸਿਫਾਰਸ਼ ਉਪ -ਰਾਜਪਾਲ ਅਨਿਲ ਬੈਜਲ ਨੂੰ ਕੀਤੀ ਗਈ। ਉਪ-ਰਾਜਪਾਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।