108 ਮਿਲਟਰੀ ਹਥਿਆਰਾਂ ਦੀ ਦਰਾਮਦ ਬੰਦ, ਆਪਣੇ ਦੇਸ਼ ’ਚ ਬਣੇ ਸਾਮਾਨ ਖਰੀਦਣਗੀਆਂ ਫ਼ੌਜਾਂ

Tuesday, Jun 01, 2021 - 10:11 AM (IST)

108 ਮਿਲਟਰੀ ਹਥਿਆਰਾਂ ਦੀ ਦਰਾਮਦ ਬੰਦ, ਆਪਣੇ ਦੇਸ਼ ’ਚ ਬਣੇ ਸਾਮਾਨ ਖਰੀਦਣਗੀਆਂ ਫ਼ੌਜਾਂ

ਨਵੀਂ ਦਿੱਲੀ- ਘਰੇਲੂ ਰੱਖਿਆ ਉਦਯੋਗ ਨੂੰ ਉਤਸ਼ਾਹ ਦੇਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਅਗਲੀ ਪੀੜ੍ਹੀ ਦੇ ਕਾਰਵੇਟ, ਏਅਰ ਐਡਵਾਂਸ ਅਲਰਟ ਸਿਸਟਮ, ਟੈਂਕ ਇੰਜਣ ਅਤੇ ਰਾਡਾਰ ਵਰਗੇ 108 ਮਿਲਟਰੀ ਹਥਿਆਰਾਂ ਅਤੇ ਪ੍ਰਣਾਲੀਆਂ ਦੀ ਦਰਾਮਦ ’ਤੇ ਪਾਬੰਦੀ ਲਗਾਉਣ ਨੂੰ ਮਨਜ਼ੂਰੀ ਦਿੱਤੀ। ਪਿਛਲੇ ਸਾਲ ਰੱਖਿਆ ਦਰਾਮਦ ਲਈ ਜਾਰੀ ਪਹਿਲੀ ‘ਸਾਕਾਰਾਤਮਕ ਸਵਦੇਸ਼ੀਕਰਣ ਸੂਚੀ’ ’ਚ 101 ਵਸਤਾਂ ਸ਼ਾਮਲ ਸਨ। ਦੂਜੀ ‘ਸਾਕਾਰਾਤਮਕ ਸਵਦੇਸ਼ੀਕਰਣ ਸੂਚੀ’ ’ਚ ਸ਼ਾਮਲ 108 ਵਸਤਾਂ ਦੀ ਦਰਾਮਦ ’ਤੇ ਦਸੰਬਰ 2021 ਤੋਂ ਦਸੰਬਰ 2025 ਤੱਕ ਪਾਬੰਦੀ ਰਹੇਗੀ।

ਇਹ ਵੀ ਪੜ੍ਹੋ : ਇਜ਼ਰਾਇਲੀ ਫ਼ੌਜ 'ਚ ਸੇਵਾਵਾਂ ਦੇ ਰਹੀਆਂ ਹਨ ਗੁਜਰਾਤ ਦੀਆਂ 2 ਸਕੀਆਂ ਭੈਣਾਂ, ਇਕ ਹੈ ਯੂਨਿਟ ਦੀ ਮੁਖੀ

ਰੱਖਿਆ ਮੰਤਰਾਲਾ ਨੇ ਦੂਜੀ ਸੂਚੀ ਜਨਤਕ ਖੇਤਰ ਅਤੇ ਨਿੱਜੀ ਰੱਖਿਆ ਵਿਨਿਰਮਾਣ ਉਦਯੋਗਾਂ ਦੇ ਨਾਲ ਕਈ ਵਾਰ ਸਲਾਹ-ਮਸ਼ਵਰੇ ਕਰਨ ਤੋਂ ਬਾਅਦ ਤਿਆਰ ਕੀਤੀ ਹੈ। ਮੰਤਰਾਲਾ ਨੇ ਕਿਹਾ ਕਿ ਸਾਰੀਆਂ 108 ਵਸਤਾਂ ਨੂੰ ਹੁਣ ਰੱਖਿਆ ਅਕਵਾਇਰਮੈਂਟ ਪ੍ਰਕਿਰਿਆ (ਡੀ. ਏ. ਪੀ.) 2020 ਦੀਆਂ ਵਿਵਸਥਾਵਾਂ ਅਨੁਸਾਰ ਸਵਦੇਸ਼ੀ ਸਰੋਤਾਂ ਤੋਂ ਖਰੀਦਿਆ ਜਾਵੇਗਾ। ਪਿਛਲੇ ਕੁਝ ਸਾਲਾਂ ’ਚ ਸਰਕਾਰ ਨੇ ਘਰੇਲੂ ਰੱਖਿਆ ਉਦਯੋਗ ਨੂੰ ਉਤਸ਼ਾਹ ਦੇਣ ਲਈ ਕਈ ਉਪਰਾਲੇ ਕੀਤੇ ਹਨ। ਰੱਖਿਆ ਮੰਤਰਾਲਾ ਦੀ ਨਵੀਂ ਰੱਖਿਆ ਖਰੀਦ ਨੀਤੀ ’ਚ ਰੱਖਿਆ ਵਿਨਿਰਮਾਣ ਕਾਰੋਬਾਰ ਦੇ 2025 ਤੱਕ 1.75 ਲੱਖ ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ : ਤਾਲਾਬੰਦੀ ਦੌਰਾਨ ਸੁਰਖੀਆਂ ਬਟੋਰਨ ਵਾਲੀ ‘ਸਾਈਕਲ ਗਰਲ’ ਜੋਤੀ ਦੇ ਪਿਤਾ ਦਾ ਦਿਹਾਂਤ


author

DIsha

Content Editor

Related News