9 ਦਿਨ ICU ’ਚ ਰਹੇ ਬਜ਼ੁਰਗ ਜੋੜੇ ਨੇ ਜਿੱਤੀ ਕੋਰੋਨਾ ਤੋਂ ਜੰਗ
Wednesday, Apr 28, 2021 - 02:28 PM (IST)
ਮੁੰਬਈ— ਮਹਾਰਾਸ਼ਟਰ ਦੇ ਲਾਤੂਰ ਦੇ ਕਟਗਾਓਂ ਟਾਂਡਾ ਪਿੰਡ ਦੇ ਰਹਿਣ ਵਾਲੇ 105 ਸਾਲ ਦੇ ਬਜ਼ੁਰਗ ਅਤੇ ਉਨ੍ਹਾਂ ਦੀ 95 ਸਾਲ ਦੀ ਪਤਨੀ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਜਦੋਂ ਦੋਹਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਬੱਚਿਆਂ ਨੇ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ ਤਾਂ ਗੁਆਂਢੀਆਂ ਨੂੰ ਉਨ੍ਹਾਂ ਦੇ ਬਚਣ ਦੀ ਜ਼ਿਆਦਾ ਉਮੀਦ ਨਹੀਂ ਸੀ ਪਰ ਧੇਨੂੰ ਚੌਹਾਨ (105) ਅਤੇ ਉਨ੍ਹਾਂ ਦੀ ਪਤਨੀ ਮੋਟਾਬਾਈ (95) ਨੇ ਸਾਰਿਆਂ ਦੀ ਇਸ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ; ਮੌਤ ਤੋਂ ਬਾਅਦ ਵੀ ਕਰਨੀ ਪੈ ਰਹੀ ‘ਵਾਰੀ ਦੀ ਉਡੀਕ’
ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ ਰਿਪੋਰਟ ਮੁਤਾਬਕ ਬਜ਼ੁਰਗ ਜੋੜੇ ਨੇ ਲਾਤੂਰ ਦੇ ਵਿਲਾਸਰਾਵ ਦੇਸ਼ਮੁੱਖ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਦੇ ਆਈ. ਸੀ. ਯੂ. ’ਚ 9 ਦਿਨ ਬਤੀਤ ਕੀਤੇ ਅਤੇ ਕੋਰੋਨਾ ਤੋਂ ਜੰਗ ਜਿੱਤੀ। ਓਧਰ ਡਾਕਟਰਾਂ ਦਾ ਕਹਿਣਾ ਹੈ ਕਿ ਸਮੇਂ ’ਤੇ ਬੀਮਾਰੀ ਦਾ ਪਤਾ ਲੱਗਣ ਅਤੇ ਸਮੇਂ ਰਹਿੰਦੇ ਇਲਾਜ ਮਿਲਣ ਦੀ ਵਜ੍ਹਾ ਕਰ ਕੇ ਬਜ਼ੁਰਗ ਜੋੜਾ ਕੋਰੋਨਾ ਵਾਇਰਸ ਨੂੰ ਹਰਾਉਣ ’ਚ ਸਫ਼ਲ ਰਿਹਾ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਕਿਹਾ- ਹੁਣ ਘਰਾਂ ਅੰਦਰ ਵੀ ਮਾਸਕ ਪਹਿਨਣ ਦਾ ਆ ਗਿਆ ਹੈ ਸਮਾਂ
ਬਜ਼ੁਰਗ ਜੋੜੇ ਦੇ ਪੁੱਤਰ ਸੁਰੇਸ਼ ਚੌਹਾਨ ਨੇ ਕਿਹਾ ਕਿ ਸਾਡਾ ਸਾਂਝਾ ਪਰਿਵਾਰ ਹੈ। ਬੀਤੀ 24 ਮਾਰਚ ਨੂੰ ਮੇਰੇ ਮਾਤਾ-ਪਿਤਾ ਅਤੇ 3 ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਮੇਰੇ ਮਾਤਾ-ਪਿਤਾ ਨੂੰ ਤੇਜ਼ ਬੁਖ਼ਾਰ ਹੋ ਗਿਆ ਸੀ। ਪਿਤਾ ਦੇ ਢਿੱਡ ਵਿਚ ਬਹੁਤ ਦਰਦ ਸੀ। ਇਸ ਤੋਂ ਬਾਅਦ ਅਸੀਂ ਮਾਤਾ-ਪਿਤਾ ਦੋਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣ ਦਾ ਫ਼ੈਸਲਾ ਲਿਆ। ਹਸਪਤਾਲ ’ਚ ਦਾਖ਼ਲ ਕਰਵਾਉਣਾ ਜ਼ਰੂਰੀ ਸੀ, ਕਿਉਂਕਿ ਘਰ ’ਚ ਹਾਲਤ ਹੋਰ ਖਰਾਬ ਹੋ ਸਕਦੀ ਸੀ। ਮੇਰੇ ਪਿਤਾ ਧੇਨੂੰ ਚੌਹਾਨ ਨੂੰ 5 ਅਪੈ੍ਰਲ ਅਤੇ ਮੇਰੀ ਮਾਂ ਨੂੰ 7 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਕੇਂਦਰ ਨੇ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਨੂੰ ਕਿਹਾ–ਕੋਰੋਨਾ ਟੀਕੇ ਦੀ ਕੀਮਤ ਘਟਾਓ