ਇੰਦੌਰ ਦੀ ਸਿਗਰੇਟ ਕੰਪਨੀ ''ਚ ਫੜੀ 105 ਕਰੋੜ ਦੀ ਜੀ. ਐਸ. ਟੀ. ਚੋਰੀ
Monday, Jun 22, 2020 - 08:55 PM (IST)
ਭੋਪਾਲ - ਜੀ. ਐਸ. ਟੀ. ਖੁਫੀਆ ਅਧਿਕਾਰੀਆਂ ਨੇ ਇੰਦੌਰ ਸਥਿਤ ਸਿਗਰੇਟ ਬਣਾਉਣ ਵਾਲੀ ਕੰਪਨੀ ਦੀ 105 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲਗਾਇਆ ਹੈ। ਕੰਪਨੀ ਨੇ ਪਿਛਲੇ ਇਕ ਸਾਲ ਦੇ ਦੌਰਾਨ ਇਹ ਚੋਰੀ ਕੀਤੀ ਹੈ। ਕੰਪਨੀ ਨੇ ਆਪਣੇ ਕਾਰਖਾਨੇ ਦੇ ਪਿਛਲੇ ਹਿੱਸੇ ਖੁਫੀਆ ਰਸਤਾ ਬਣਾਇਆ ਹੋਇਆ ਸੀ, ਜਿਸ ਦੇ ਜ਼ਰੀਏ ਬਿਨਾਂ ਹਿਸਾਬ-ਕਿਤਾਬ ਰੱਖੇ ਕੱਚਾ ਮਾਲ ਲਿਆਂਦਾ ਜਾਂਦਾ ਸੀ ਅਤੇ ਤਿਆਰ ਮਾਲ ਬਾਹਰ ਭੇਜਿਆ ਜਾਂਦਾ ਸੀ। ਮਸ਼ੀਨਾਂ ਨੂੰ ਚਲਾਉਣ ਦੇ ਲਈ ਜੈਨਰੇਟਰ ਸੈੱਟਾਂ ਦੇ ਇਸਤੇਮਾਲ ਕੀਤਾ ਜਾਂਦਾ ਸੀ, ਤਾਂ ਜੋ ਉਤਪਾਦਨ ਘੱਟ ਦਿਖਾਇਆ ਜਾ ਸਕੇ। ਜਿਸ ਉਤਪਾਦਨ ਦਾ ਹਿਸਾਬ-ਕਿਤਾਬ ਰੱਖਿਆ ਜਾਂਦਾ ਸੀ, ਉਸ ਵਿਚ ਵੀ ਜੋ ਪ੍ਰਮੁੱਖ ਖਰੀਦਦਾਰ ਬਣਾਇਆ ਗਿਆ ਹੈ ਉਹ ਵੀ ਫਰਜ਼ੀ ਹੈ। ਇਸ ਕਾਰਖਾਨੇ ਤੋਂ ਪਿਛਲੇ 2 ਵਿੱਤ ਸਾਲਾਂ ਦੌਰਾਨ ਸਿਰਫ 2.09 ਕਰੋੜ ਰੁਪਏ ਅਤੇ 1.46 ਕਰੋੜ ਰੁਪਏ ਦਾ ਹੀ ਜੀ. ਐਸ. ਟੀ. ਭੁਗਤਾਨ ਕੀਤਾ ਗਿਆ। ਜੀ. ਐਸ. ਟੀ. ਡਾਇਰੈਕਟੋਰੇਟ ਜਨਰਲ ਇੰਟੈਲੀਜੈਂਸ (ਡੀ. ਜੀ. ਜੀ. ਆਈ.) ਵੱਲੋਂ ਸੋਮਵਾਰ ਨੂੰ ਜਾਰੀ ਅਧਿਕਾਰਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਡੀ. ਜੀ. ਜੀ. ਆਈ. ਦੇ 9 ਤੋਂ 12 ਜੂਨ ਵਿਚਾਲੇ ਚੱਲੇ 'ਅਪਰੇਸ਼ਨ ਕਰਕ' ਵਿਚ ਕਰੀਬ 400 ਕਰੋੜ ਰੁਪਏ ਦੀ ਜੀ. ਐਸ. ਟੀ. ਚੋਰੀ ਫੜੀ ਗਈ। ਮਾਸਟਰ ਮਾਇੰਡ ਨੂੰ 15 ਜੂਨ ਨੂੰ ਮੁੰਬਈ ਤੋਂ ਗਿ੍ਰਫਤਾਰ ਕੀਤਾ ਗਿਆ, ਜਿਸ ਤੋਂ ਪੁੱਛਗਿਛ ਵਿਚ ਇੰਦੌਰ ਸਥਿਤ ਇਸ ਕਾਰਖਾਨੇ ਦਾ ਪਤਾ ਲੱਗਾ। ਮਾਸਟਰ ਮਾਇੰਡ ਨੇ ਇਕ ਮੀਡੀਆ ਹਾਊਸ ਵੀ ਖੋਲਿਆ ਹਇਆ ਹੈ ਜਿਸ ਵਿਚ ਦੱਸਿਆ ਗਿਆ ਕਿ ਉਸ ਦੀ ਅਖਬਾਰ ਦੀ ਕੁਲ ਪ੍ਰਸਾਰ ਗਿਣਤੀ ਡੇਢ ਲੱਖ ਕਾਪੀਆਂ ਦੀ ਹੈ, ਜਦਕਿ ਅਸਲ ਵਿਚ ਉਸ ਦੀ ਸਰਕੁਲੇਸ਼ਨ ਸਿਰਫ 4 ਤੋਂ 5 ਹਜ਼ਾਰ ਕਾਪੀਆਂ ਪ੍ਰਤੀ ਦਿਨ ਹੀ ਹੈ। ਉਸ ਨੇ ਅਖਬਾਰ ਵਿਚ ਦਿੱਤੇ ਇਸ਼ਤਿਹਾਰ ਦੇ ਜ਼ਰੀਏ ਝੂਠੀ ਆਮਦਨੀ ਵੀ ਦਿਖਾਈ।
'ਕੇ10' ਅਤੇ 'ਏ10' ਸਿਗਰੇਟ ਦੇ 1,500 ਕਾਰਟਨ ਦੀ ਹੇਰਾਫੇਰੀ
ਗੈਰ-ਕਾਨੂੰਨੀ ਗੋਦਾਮ ਵਿਚ ਟੈਕਸ ਚੋਰੀ ਦਾ ਪੈਕਿੰਗ ਸਮਾਨ ਲੁਕਾ ਕੇ ਰੱਖਿਆ ਜਾਂਦਾ ਸੀ। ਇਹ ਪੈਕਿੰਗ ਸਮਾਨ ਸਿਗਰੇਟ ਬ੍ਰਾਂਡ 'ਕੇ10' ਅਤੇ 'ਏ10' ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਇਨਾਂ ਦੋਹਾਂ ਬ੍ਰਾਂਡਾਂ ਦੀ ਪੈਕਿੰਗ ਸਮੱਗਰੀ ਦੇ ਸਪਲਾਇਰ ਵੱਲੋਂ ਹਰ ਮਹੀਨੇ 1,500 ਕਾਰਟਨ ਦੀ ਬਿਨਾਂ ਹਿਸਾਬ-ਕਿਤਾਬ ਰੱਖੇ ਸਪਲਾਈ ਕੀਤੀ ਜਾਂਦੀ ਸੀ।