ਅਨੋਖਾ ਸਮੂਹਕ ਵਿਆਹ, 103 ਜੋੜਿਆਂ ਨੂੰ ਤੋਹਫੇ ''ਚ ਮਿਲੀਆਂ ਗਾਂਵਾਂ

03/09/2020 10:40:52 AM

ਬੈਂਗਲੁਰੂ— ਕਰਨਾਟਕ 'ਚ 103 ਜੋੜੇ ਸਮੂਹਕ ਵਿਆਹ ਦੇ ਬੰਧਨ 'ਚ ਬੱਝੇ। ਵਿਆਹ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੇ ਜਿੱਥੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦਾ ਸਾਥ ਬਣਿਆ ਰਹੇ ਅਜਿਹੀਆਂ ਦੁਆਵਾਂ ਦਿੱਤੀਆਂ। ਇਸ ਸਮੂਹਕ ਵਿਆਹ 'ਚ ਇਕ ਸ਼ਾਨਦਾਰ ਉਦਾਹਰਣ ਵੀ ਦੇਖਣ ਨੂੰ ਮਿਲਿਆ, ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਸਮੂਹਕ ਵਿਆਹ ਦੇ ਆਯੋਜਕਾਂ ਨੇ ਵਿਆਹ ਦੇ ਬੰਧਨ 'ਚ ਬੱਝੇ 103 ਜੋੜਿਆਂ ਨੂੰ ਤੋਹਫੇ ਵਜੋਂ ਗਾਂਵਾਂ ਦਿੱਤੀਆਂ ਗਈਆਂ। ਆਯੋਜਕਾਂ ਨੇ ਦੱਸਿਆ ਕਿ ਤੋਹਫੇ 'ਚ ਦਿੱਤੀ ਗਈ ਗਊ ਦੀ ਮਦਦ ਨਾਲ ਜੋੜਿਆਂ ਨੂੰ ਆਮਦਨ ਹਾਸਲ ਕਰਨ 'ਚ ਮਦਦ ਮਿਲੇਗੀ। ਸਮੂਹਕ ਵਿਆਹ ਦੇ ਆਯੋਜਕਾਂ ਨੇ ਇਸ ਦੇ ਨਾਲ ਹੀ 50 ਹਜ਼ਾਰ ਨਕਦੀ ਅਤੇ ਸੋਨੇ ਦਾ ਮੰਗਲਸੂਤਰ ਵੀ ਦਿੱਤਾ। 

ਇਹ ਅਨੋਖਾ ਸਮੂਹਕ ਵਿਆਹ ਦਾ ਆਯੋਜਨ ਕਰਨਾਟਕ ਦੇ ਚਿਕਬੱਲਾਪੁਰ ਜ਼ਿਲੇ 'ਚ ਬਾਗੇਪੱਲੀ ਪਿੰਡ ਨੇੜੇ ਹੋਇਆ, ਜਿਸ 'ਚ 103 ਜੋੜੇ ਵਿਆਹ ਦੇ ਬੰਧਨ 'ਚ ਬੱਝ ਗਏ। ਰਿਵਾਇਤੀ ਤੌਰ 'ਤੇ ਦਿੱਤੇ ਜਾਣ ਵਾਲੇ ਕੱਪੜੇ, ਮੰਗਲਸੂਤਰ, ਬਿਛੂਏ ਦੀ ਥਾਂ ਆਯੋਜਕਾਂ ਨੇ ਕੁਝ ਵੱਖਰਾ ਕਰਨ ਦਾ ਸੋਚਿਆ ਸੀ। ਆਯੋਜਕਾਂ ਨੇ ਹਰ ਇਕ ਜੋੜੇ ਨੂੰ ਗਊ ਤੋਹਫੋ ਵਜੋਂ ਦਿੱਤੀ, ਜਿਸ ਦੀ ਕੀਮਤ 40 ਹਜ਼ਾਰ ਰੁਪਏ ਹੈ। ਤੋਹਫੇ 'ਚ ਦਿੱਤੀਆਂ ਗਈਆਂ ਗਾਂਵਾਂ ਨੂੰ ਪਿੰਡ 'ਚ ਲੱਗਣ ਵਾਲੇ ਮੇਲਿਆਂ ਅਤੇ ਹਫਤੇਵਾਰੀ ਬਜ਼ਾਰਾਂ ਤੋਂ ਖਰੀਦਿਆ ਗਿਆ। 

ਵਿਆਹ ਕਰਾਉਣ ਵਾਲੇ ਜੋੜੇ ਇਸ ਅਨੋਖੇ ਤੋਹਫੇ ਤੋਂ ਬੇਹੱਦ ਖੁਸ਼ ਨਜ਼ਰ ਆਏ। ਖੇਤੀ ਕਰਨ ਵਾਲੇ ਇਕ ਲਾੜੇ ਨੇ ਕਿਹਾ ਕਿ ਗਊ ਦੀ ਮਦਦ ਨਾਲ ਉਨ੍ਹਾਂ ਨੂੰ ਵਾਧੂ ਆਮਦਨ ਹਾਸਲ ਹੋਵੇਗੀ। ਇਸ ਸਮੂਹਕ ਵਿਆਹ ਦਾ ਆਯੋਜਨ ਐੱਸ. ਐੱਨ. ਸੁੱਬਾ ਰੈੱਡੀ ਚੈਰੀਟੇਬਲ ਟਰੱਸਟ ਵਲੋਂ ਕੀਤਾ ਗਿਆ। ਟਰੱਸਟ ਦੇ ਚੇਅਰਮੈਨ ਰੈੱਡੀ ਨੇ ਕਿਹਾ ਕਿ ਗਾਂਵਾਂ ਦੀ ਮਦਦ ਨਾਲ ਸਾਰੇ ਜੋੜਿਆਂ ਨੂੰ ਦੁੱਧ ਉਤਪਾਦਨ ਜ਼ਰੀਏ ਆਮਦਨ ਵਧਾਉਣ 'ਚ ਮਦਦ ਮਿਲੇਗੀ। ਹੁਣ ਇਨ੍ਹਾਂ 'ਚੋਂ ਜੋ ਵੀ ਜੋੜਾ ਸਫਲ ਡੇਅਰੀ ਕਾਰੋਬਾਰ ਕਰਾਂਗਾ, ਅਸੀਂ ਉਨ੍ਹਾਂ ਨੂੰ ਦੂਜੀ ਗਊ ਵੀ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਮਕਸਦ ਇਹ ਹੈ ਕਿ ਸਾਰੇ ਜੋੜੇ ਆਰਥਿਕ ਤੌਰ 'ਤੇ ਮਜ਼ਬੂਤ ਬਣਨ।


Tanu

Content Editor

Related News