102 ਸਾਲ ਪਹਿਲਾਂ ਵੀ ਭਾਰਤ ਝੱਲ ਚੁੱਕਾ ‘ਮਹਾਮਾਰੀ’ ਦਾ ਦੁੱਖ, ਮੌਤ ਦੇ ਮੂੰਹ ’ਚ ਗਏ ਸਨ ਕਰੋੜਾਂ ਲੋਕ

Wednesday, Mar 18, 2020 - 02:38 PM (IST)

102 ਸਾਲ ਪਹਿਲਾਂ ਵੀ ਭਾਰਤ ਝੱਲ ਚੁੱਕਾ ‘ਮਹਾਮਾਰੀ’ ਦਾ ਦੁੱਖ, ਮੌਤ ਦੇ ਮੂੰਹ ’ਚ ਗਏ ਸਨ ਕਰੋੜਾਂ ਲੋਕ

ਜਲੰਧਰ/ਨਵੀਂ ਦਿੱਲੀ (ਸੂਰਜ ਠਾਕੁਰ)— ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ. ਐੱਚ. ਓ.) ਨੇ ਕੋਰੋਨਾ ਵਾਇਰਸ ਨੂੰ ਗਲੋਬਲ ਪੱਧਰ ’ਤੇ ਮਹਾਮਾਰੀ ਐਲਾਨ ਕਰ ਦਿੱਤਾ ਹੈ। ਦੁਨੀਆ ਭਰ ਕੋਰੋਨਾ ਨਾਲ ਹੁਣ ਤਕ 7,988 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਲੱਖ 98 ਹਜ਼ਾਰ ਲੋਕ ਇਸ ਵਾਇਰਸ ਦੀ ਲਪੇਟ ’ਚ ਹਨ। ਇਹ ਵਾਇਰਸ ਕਰੀਬ 160 ਦੇਸ਼ਾਂ ’ਚ ਆਪਣੇ ਪੈਰ ਪਸਾਰ ਚੁੱਕਾ ਹੈ। ਮਹਾਮਾਰੀ ਐਲਾਨਿਆ ਜਾ ਚੁੱਕਿਆ ਇਹ ਵਾਇਰਸ ਕਿੰਨਾ ਕੁ ਭਿਆਨਕ ਹੋ ਸਕਦਾ ਹੈ, ਸ਼ਾਇਦ ਇਸ ਗੱਲ ਦਾ ਅਸੀਂ ਜਾਂ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਇਹ ਗੱਲ ਅਸੀਂ ਇਸ ਲਈ ਆਖ ਰਹੇ ਹਾਂ ਕਿਉਂਕਿ 102 ਸਾਲ ਪਹਿਲਾਂ ਵੀ ਭਾਰਤ ਮਹਾਮਾਰੀ ਦਾ ਦੁੱਖ ਝੱਲ ਚੁੱਕਾ ਹੈ। 

PunjabKesari

ਗੱਲ ਕਰ ਰਹੇ ਹਾਂ 1918 ਦੀ ਜਦੋਂ ਮੁੰਬਈ ’ਚ ਫੈਲੇ ਇਨਫਲੂਐਨਜ਼ਾ ਫਲੂ ਮਹਾਮਾਰੀ ਨੇ ਕਰੀਬ 2 ਕਰੋੜ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਸੀ। ਬਾਂਬੇ ਇਨਫਲੂਐਨਜ਼ਾ ਦੇ ਨਾਂ ਤੋਂ ਇਹ ਮਹਾਮਾਰੀ ਪ੍ਰਸਿੱਧ ਹੋਈ। ਨਤੀਜੇ ਵਜੋਂ ਕਰੋੜਾਂ ਲੋਕਾਂ ਦੀ ਮੌਤ ਤੋਂ ਬਾਅਦ ਜਦੋਂ 1921 ’ਚ ਜਨਗਣਨਾ ਹੋਈ ਤਾਂ ਜਨਸੰਖਿਆ 25 ਕਰੋੜ 13 ਲੱਖ ਸੀ। ਇਸ ਤੋਂ ਪਹਿਲਾਂ 1911 ਵਿਚ ਜਨਗਣਨਾ ’ਚ ਜਨਸੰਖਿਆ 25 ਕਰੋੜ 20 ਲੱਖ ਸੀ। ਇਸ ਮਹਾਮਾਰੀ ਦੇ ਸਮੇਂ ਭਾਰਤ ’ਚ ਆਧੁਨਿਕ ਸਿਹਤ ਸਹੂਲਤਾਂ ਵੀ ਨਹੀਂ ਸਨ, ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਜਨਤਾ ਨੂੰ ਜਾਗਰੂਕ ਕਰਨ ਦੇ ਸਾਧਨ ਵੀ ਘੱਟ ਸਨ ਅਤੇ ਨਾ ਹੀ ਐਂਟੀਬਾਇਓਟਿਕ ਦਵਾਈਆਂ ਉਪਲੱਬਧ ਸਨ। ਫਿਲਹਾਲ ਇਸ ਮਹਾਮਾਰੀ ਤੋਂ ਸਬਕ ਲੈਂਦੇ ਹਏ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕਤਾ ਹੀ ਸਾਨੂੰ ਸਿਹਤਮੰਦ ਜ਼ਿੰਦਗੀ ਪ੍ਰਦਾਨ ਕਰ ਸਕਦੀ ਹੈ।

1918 ਜਿਹੇ ਹਾਲਾਤ ਤਾਂ ਨਹੀਂ ਪਰ ਸਾਵਧਾਨੀ ਤੇ ਚੌਕਸੀ ਬੇਹੱਦ ਜ਼ਰੂਰੀ—
100 ਸਾਲ ਬਾਅਦ ਦੁਨੀਆ ਭਰ ਦੇ ਕਰੀਬ 160 ਤੋਂ ਵਧੇਰੇ ਦੇਸ਼ਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਕੋਰੋਨਾ ਨੇ ਭਾਰਤ ’ਚ ਵੀ ਦਸਤਕ ਦਿੱਤੀ ਹੈ। ਅੱਜ ਸਿਹਤ ਸਹੂਲਤਾਂ ਉਸ ਸਮੇਂ ਨਾਲੋਂ ਚੰਗੀ ਹੈ ਪਰ 1918 ਦੌਰਾਨ ਅਜਿਹਾ ਨਹੀਂ ਸੀ। ਉਸ ਸਮੇਂ ਬਾਂਬੇ ਇਨਫਲੂਐਨਜ਼ਾ ਨਾਲ ਨਜਿੱਠਣ ਲਈ ਕੋਈ ਵੈਕਸੀਨ ਵੀ ਤਿਆਰ ਨਹੀਂ ਹੋਈ ਸੀ। ਇੱਥੋਂ ਤਕ ਕਿ ਮਰੀਜ਼ਾਂ ਨੂੰ ਮੁੱਢਲੇ ਤੌਰ ’ਤੇ ਰਾਹਤ ਪਹੁੰਚਾਉਣ ਲਈ ਐਂਟੀਬਾਇਓਟਿਕ ਵੀ ਨਹੀਂ ਸਨ, ਜਾਂਚ ਲਈ ਲੈਬੋਰਟਰੀਆਂ ਵੀ ਨਹੀਂ  ਸਨ। ਅਜਿਹੇ ਵਿਚ ਬੀਮਾਰੀ ਰਫਤਾਰ ਨਾਲ ਮਰੀਜ਼ਾਂ ਨੂੰ ਨਿਗਲ ਜਾਂਦੀ ਸੀ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਅਜੇ ਭਾਵੇਂ ਹੀ ਦੇਸ਼ ਵਿਚ ਕੋਈ ਵੈਕਸੀਨ ਜਾਂ ਦਵਾਈ ਨਾ ਹੋਵੇ ਪਰ ਜਾਂਚ ਦੀ ਪੂਰੀ ਸਹੂਲਤ ਹੈ। ਜਾਗਰੂਕਤਾ ਅਤੇ ਚੌਕਸੀ ਹੀ ਸਾਨੂੰ ਇਸ ਵਾਇਰਸ ਤੋਂ ਬਚਾਅ ਸਕਦੀ ਹੈ।

ਕਿੱਥੋਂ ਆਇਆ ਸੀ ਇਨਫਲੂਐਨਜ਼ਾ ਫਲੂ—
ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਬਿ੍ਰਟਿਸ਼ ਇੰਡੀਆ ਦੇ ਫੌਜੀ ਮਈ 1918 ’ਚ ਮੁੰਬਈ ਬੰਦਰਗਾਹ ’ਤੇ ਉਤਰੇ ਸਨ ਤਾਂ ਉਹ ਆਪਣੇ ਨਾਲ ਇਨਫਲੂਐਨਜ਼ਾ ਫਲੂ ਨੂੰ ਵੀ ਲੈ ਆਏ ਸਨ। ਇਸ ਫਲੂ ਨੇ ਮੁੰਬਈ ਦੇ ਨਾਲ-ਨਾਲ ਪੂਰੇ ਦੇਸ਼ ’ਚ ਮੌਤ ਦਾ ਅਜਿਹਾ ਕਹਿਰ ਢਾਹਿਆ ਕਿ ਪੂਰੇ ਦੇਸ਼ ਵਿਚ ਇਕ ਮਹੀਨੇ ਦੇ ਅੰਦਰ ਹੀ ਲਾਸ਼ਾਂ ਦੇ ਢੇਰ ਲੱਗ ਗਏ ਸਨ। ਮੁੰਬਈ ਦੇ ਉਸ ਵੇਲੇ ਦੇ ਸਿਹਤ ਵਿਭਾਗ ਦੇ ਅਧਿਕਾਰੀ ਜੇਏਸ ਟਰਨਰ ਲਿਖਦੇ ਸਨ ਕਿ 10 ਜੂਨ 1918 ਨੂੰ ਬੀਮਾਰ ਹੋਣ ’ਤੇ ਬਾਂਬੇ ਡੌਕ ਦੇ 7 ਸਿਪਾਹੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਜਾਂਚ ’ਚ ਮਲੇਰੀਆ ਬੁਖਾਰ ਨਹੀਂ ਪਾਇਆ ਗਿਆ ਸੀ ਪਰ ਛੇਤੀ ਹੀ ਇਕ ਸ਼ਿਪਿੰਗ ਫਾਰਮ, ਬਾਂਬੇ ਪੋਰਟ ਟਰੱਸਟ, ਹਾਂਗਕਾਂਗ ਅਤੇ ਸ਼ੰਘਾਈ ਬੈਂਕ, ਟੈਲੀਗ੍ਰਾਫ ਦਫਤਰ ਦੇ ਕਰਮਚਾਰੀ ਬੀਮਾਰ ਪਏ ਗਏ। ਟਰਨਰ ਨੇ ਕਿਹਾ ਕਿ 24 ਜੂਨ ਤਕ ਮੁੰਬਈ ਦੇ ਲੋਕਾਂ ਦੀ ਹਾਲਤ ਖਰਾਬ ਹੋ ਚੁੱਕੀ ਸੀ। ਵੱਡੀ ਗਿਣਤੀ ’ਚ ਲੋਕ ਬੁਖਾਰ, ਹੱਥ-ਪੈਰ ’ਚ ਜਕੜਨ, ਫੇਫੜਿਆਂ ’ਚ ਸੂਜਨ ਅਤੇ ਅੱਖਾਂ ’ਚ ਦਰਦ ਹੋਣ ਕਾਰਨ ਹਸਪਤਾਲ ’ਚ ਦਾਖਲ ਹੋਣ ਲੱਗੇ। ਇਕ ਹੀ ਮਹੀਨੇ ਦੇ ਅੰਦਰ ਇਹ ਫਲੂ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਕਈ ਹਿੱਸਿਆਂ ’ਚ ਫੈਲ ਗਿਆ। ਇਲਾਜ ਦੀ ਘਾਟ ਕਾਰਨ ਇਸ ਮਹਾਮਾਰੀ ਵਿਚ ਕਰੀਬ 1 ਤੋਂ 2 ਕਰੋੜ ਲੋਕ ਮਾਰੇ ਗਏ ਸਨ। 


author

Tanu

Content Editor

Related News