ਅਫਰੀਕੀ ਦੇਸ਼ਾਂ ਤੋਂ ਪਿਛਲੇ 15 ਦਿਨਾਂ ’ਚ ਮੁੰਬਈ ਆਏ 1000 ਯਾਤਰੀ, ਜਾਣਕਾਰੀ ਸਿਰਫ਼ 466 ਦੀ

Tuesday, Nov 30, 2021 - 01:42 PM (IST)

ਅਫਰੀਕੀ ਦੇਸ਼ਾਂ ਤੋਂ ਪਿਛਲੇ 15 ਦਿਨਾਂ ’ਚ ਮੁੰਬਈ ਆਏ 1000 ਯਾਤਰੀ, ਜਾਣਕਾਰੀ ਸਿਰਫ਼ 466 ਦੀ

ਮੁੰਬਈ (ਭਾਸ਼ਾ)- ਮੁੰਬਈ ’ਚ ਪਿਛਲੇ 15 ਦਿਨਾਂ ’ਚ ਉਨ੍ਹਾਂ ਅਫਰੀਕੀ ਦੇਸ਼ਾਂ ਤੋਂ ਕਰੀਬ ਇਕ ਹਜ਼ਾਰ ਯਾਤਰੀ ਆਏ ਹਨ, ਜਿੱਥੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਅਤੇ ਵੱਧ ਇਨਫੈਕਟਿਡ ‘ਓਮੀਕਰੋਨ’ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬ੍ਰਹਿਨਮੁੰਬਈ ਮਹਾਨਗਰਪਾਲਿਕਾ (ਬੀ.ਐੱਮ.ਸੀ.) ਦੇ ਐਡੀਸ਼ਨਲ ਨਗਰ ਪਾਲਿਕਾ ਕਮਿਸ਼ਨਰ ਸੁਰੇਸ਼ ਕਾਕਾਨੀ ਨੇ ਸੋਮਵਾਰ ਨੂੰ ਦੱਸਿਆ ਕਿ ਹੁਣ ਤੱਕ ਜਿਨ੍ਹਾਂ 466 ਯਾਤਰੀਆਂ ਦੀ ਸੂਚੀ ਮਿਲੀ ਹੈ, ਉਨ੍ਹਾਂ ’ਚ ਘੱਟੋ-ਘੱਟ 100 ਦੀ ਕੋਰੋਨਾ ਸੰਬੰਧੀ ਜਾਂਚ ਕੀਤੀ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਸੋਮਵਾਰ ਨੂੰ ਅਪੀਲ ਕੀਤੀ ਸੀ ਕਿ ਸ਼ੁਰੂਆਤੀ ਸਬੂਤ ਦੇ ਆਧਾਰ ’ਤੇ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਤੋਂ  ਦੁਨੀਆ ਨੂੰ ਕਾਫ਼ੀ ਖ਼ਤਰਾ ਹੈ ਅਤੇ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ।

ਇਹ ਵੀ ਪੜ੍ਹੋ : ਓਮੀਕਰੋਨ : ਕੇਜਰੀਵਾਲ ਨੇ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ’ਚ ਦੇਰੀ ’ਤੇ ਚੁੱਕੇ ਸਵਾਲ

ਸੰਯੁਕਤ ਰਾਸ਼ਟਰ ਏਜੰਸੀ ਨੇ ਮੈਂਬਰ ਦੇਸ਼ਾਂ ਨੂੰ ਇਕ ਤਕਨੀਕੀ ਮੰਗ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਨਵੇਂ ਰੂਪ ਬਾਰੇ ਕਾਫ਼ੀ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਨਵੇਂ ਰੂਪ ਦਾ ਪਹਿਲਾ ਮਾਮਲਾ ਦੱਖਣੀ ਅਫ਼ਰੀਕਾ ’ਚ ਸਾਹਮਣੇ ਆਇਆ ਸੀ। ਕਾਕਾਨੀ ਨੇ ਕਿਹਾ ਕਿ ਇਨ੍ਹਾਂ ਚਿੰਤਾਵਾਂ ਦਰਮਿਆਨ ਹਵਾਈ ਅੱਡਾ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਪਿਛਲੇ 15 ਦਿਨਾਂ ’ਚ ਅਫਰੀਕੀ ਦੇਸ਼ਾਂ ਤੋਂ ਕਰੀਬ ਇਕ ਹਜ਼ਾਰ ਯਾਤਰੀ ਆਏਹਨ ਪਰ ਹੁਣ ਤੱਕ 466 ਯਾਤਰੀਆਂ ਦੀ ਸੂਚੀ ਦਿੱਤੀ ਗਈ ਹੈ। ਕਾਕਾਨੀ ਨੇ ਕਿਹਾ,‘‘466 ਯਾਤਰੀਆਂ ’ਚੋਂ 100 ਦੇ ਨਮੂਨੇ ਲਏ ਗਏ ਹਨ। ਉਨ੍ਹਾਂ ਦੀ ਰਿਪੋਰਟ ਜਲਦ ਹੀ ਆਏਗੀ। ਉਸ ਦੇ ਬਾਅਦ ਹੀ ਉਨ੍ਹਾਂ ਦੇ ਸੰਕ੍ਰਮਿਤ ਹੋਣ ਜਾਂ ਨਾ ਹੋਣ ਦਾ ਪਤਾ ਲੱਗੇਗਾ। ਜੇਕਰ ਉਹ ਸੰਕ੍ਰਮਿਤ ਨਹੀਂ ਹੋਣਗੇ ਤਾਂ ਕੋਈ ਚਿੰਤਾ ਦੀ ਗੱਲ ਨਹੀਂ ਪਰ ਸੰਕ੍ਰਮਿਤ ਲੋਕਾਂ ਦੇ ਨੂਮਨਿਆਂ ਦੀ ਜ਼ੀਨੋਮ ਸੀਕਵੇਂਸਿੰਗ ਕੀਤੀ ਜਾਵੇਗੀ। ਨਾਲ ਹੀ, ‘ਓਮੀਕਰੋਨ’ ਦਾ ਤੁਰੰਤ ਪਤਾ ਲਗਾਉਣ ਲਈ ਡਬਲਿਊ.ਐੱਚ.ਓ. ਦੇ ਸੁਝਾਅ ਦੇ ਅਧੀਨ ਐੱਸ-ਜੀਨ ਸੰਬੰਧੀ ਜਾਂਚ ਕੀਤੀ ਜਾਵੇਗੀ।’’

ਇਹ ਵੀ ਪੜ੍ਹੋ : 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਗਰਮਾਇਆ, ਨਾਇਡੂ ਬੋਲੇ- ਅੱਜ ਵੀ ਡਰਾਉਂਦੀ ਹੈ ਉਹ ਹਰਕਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ


author

DIsha

Content Editor

Related News