ਅਸਾਮ ''ਚ 100  ਸਾਲ ਦੀ ਬੀਬੀ ਨੇ ਕੋਰੋਨਾ ਨੂੰ ਦਿੱਤੀ ਮਾਤ

Thursday, Sep 17, 2020 - 01:33 PM (IST)

ਅਸਾਮ ''ਚ 100  ਸਾਲ ਦੀ ਬੀਬੀ ਨੇ ਕੋਰੋਨਾ ਨੂੰ ਦਿੱਤੀ ਮਾਤ

ਗੁਹਾਟੀ  (ਭਾਸ਼ਾ)— ਗੁਹਾਟੀ ਵਿਚ 100 ਸਾਲ ਦੀ ਜ਼ਿੰਦਾਦਿਲੀ ਬੀਬੀ ਨੇ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਨੂੰ ਮਾਤ ਦੇ ਦਿੱਤੀ। ਵਧੇਰੇ ਉਮਰ ਹੋਣ ਕਾਰਨ ਚੁਣੌਤੀ ਵੱਡੀ ਸੀ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਬੀਬੀ ਨੇ ਆਪਣੀ ਮਜ਼ਬੂਤੀ ਇੱਛਾ ਸ਼ਕਤੀ ਦੇ ਜ਼ੋਰ 'ਤੇ ਇਹ ਜੰਗ ਜਿੱਤੀ। ਕੋਵਿਡ-19 ਦੀ ਅਸਾਮ ਦੀ ਸਭ ਤੋਂ ਵਡੇਰੀ ਉਮਰ ਦੀ ਮਰੀਜ਼ ਹਾਂਡਿਕ ਨੂੰ ਬੁੱਧਵਾਰ ਨੂੰ ਗੁਹਾਟੀ ਦੇ ਮਹਿੰਦਰ ਮੋਹਨ ਚੌਧਰੀ ਹਸਪਤਾਲ ਤੋਂ ਛੁੱਟੀ ਮਿਲ ਗਈ। ਮਦਰਜ਼ ਓਲਡ ਏਜ਼ ਹੋਮ 'ਚ ਰਹਿਣ ਵਾਲੀ ਹਾਂਡਿਕ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਪਤਾ ਲੱਗਣ ਮਗਰੋਂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। 

ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਨਰਸਾਂ ਨੇ ਜਸ਼ਨ ਮਨਾਇਆ, ਜਿਸ 'ਚ ਹਾਂਡਿਕ ਨੇ ਕਈ ਗੀਤ ਗਾਏ। ਹਾਂਡਿਕ ਨੇ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਨੇ ਉਨ੍ਹਾਂ ਦਾ ਬਹੁਤ ਖ਼ਿਆਲ ਰੱਖਿਆ। ਉਨ੍ਹਾਂ ਨੇ ਸਿਹਤ ਮੰਤਰੀ ਹਿੰਮਤ ਬਿਸਵ ਸਰਮਾ ਦੀ ਵੀ ਸ਼ਲਾਘਾ ਕੀਤੀ। ਮਦਰਜ਼ ਓਲਡ ਏਜ਼ ਵਿਚ ਰਹਿਣ ਵਾਲੇ 12 ਲੋਕ ਕੋਵਿਡ-19 ਤੋਂ ਪੀੜਤ ਪਾਏ ਗਏ ਸਨ, ਜਿਨ੍ਹਾਂ 'ਚੋਂ 5 ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ।


author

Tanu

Content Editor

Related News