ਤਾਮਿਲਨਾਡੂ ਦੇ ਸਿਨੇਮਾਘਰਾਂ 'ਚ ਨਹੀਂ ਬੈਠ ਸਕਦੇ 100 ਫੀਸਦੀ ਦਰਸ਼ਕ

Wednesday, Jan 06, 2021 - 08:45 PM (IST)

ਤਾਮਿਲਨਾਡੂ ਦੇ ਸਿਨੇਮਾਘਰਾਂ 'ਚ ਨਹੀਂ ਬੈਠ ਸਕਦੇ 100 ਫੀਸਦੀ ਦਰਸ਼ਕ

ਨਵੀਂ ਦਿੱਲੀ - ਕੋਰੋਨਾ ਵਾਇਰਸ ਸੰਕਟ ਵਿਚਾਲੇ ਕੇਂਦਰ ਸਰਕਾਰ ਨੇ ਤਾਮਿਲਨਾਡੂ ਦੇ ਸਿਨੇਮਾਘਰਾਂ ਨੂੰ 100 ਫੀਸਦੀ ਸਮਰੱਥਾ ਤੱਕ ਭਰੇ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਸੂਬੇ ਦੀ AIADMK ਸਰਕਾਰ ਨੇ ਸੋਮਵਾਰ ਨੂੰ ਸਿਨੇਮਾਘਰਾਂ ਦੀਆਂ ਸਾਰੀਆਂ ਸੀਟਾਂ 'ਤੇ ਦਰਸ਼ਕਾਂ ਦੇ ਬੈਠਣ ਦੀ ਮਨਜ਼ੂਰੀ ਦਿੱਤੀ ਸੀ, ਜਿਸ ਨੂੰ ਲਾਗੂ ਕਰਨ 'ਤੇ ਕੇਂਦਰ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਤਾਮਿਲਨਾਡੂ ਸਰਕਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਅਤੇ ਬ੍ਰਿਟੇਨ ਵਿੱਚ ਮਿਲਣ ਵਾਲੇ ਨਵੇਂ ਕੋਵਿਡ-19 ਸਟ੍ਰੇਨ ਦੇ ਖਤਰ‌ਿਆਂ ਨੂੰ ਵੇਖਦੇ ਹੋਏ ਸਿਨੇਮਾਘਰਾਂ ਵਿੱਚ 100 ਫ਼ੀਸਦੀ ਹਾਜ਼ਰੀ ਦੀ ਮਨਜ਼ੂਰੀ ਅਜੇ ਨਹੀਂ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਮਜ਼ਦੂਰੀ ਦੇ 300 ਰੁਪਏ ਮੰਗਣ 'ਤੇ ਮਜ਼ਦੂਰ ਦੀ ਕੈਂਚੀ ਨਾਲ ਕੀਤੀ ਹੱਤਿਆ, ਦੋਸ਼ੀ ਫਰਾਰ

ਤਾਮਿਲਨਾਡੂ ਦੇ ਫੈਸਲੇ 'ਤੇ ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਸਿਨੇਮਾਘਰਾਂ ਨੂੰ 100 ਫੀਸਦੀ ਸਮਰੱਥਾ ਤੱਕ ਭਰੇ ਜਾਣ ਦੀ ਇਜਾਜ਼ਤ ਦੇਣਾ ਠੀਕ ਨਹੀਂ ਹੈ। ਗ੍ਰਹਿ ਮੰਤਰਾਲਾ ਨੇ ਸੂਬਾ ਸਰਕਾਰ ਤੋਂ ਆਪਣੇ ਇਸ ਫੈਸਲੇ ਨੂੰ ਰੱਦ ਕਰਨ ਨੂੰ ਕਿਹਾ ਹੈ। ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰਾਲਾ ਦੀ ਗਾਈਡਲਾਈਨ ਮੁਤਾਬਕ ਕੰਟੇਨਮੈਂਟ ਜ਼ੋਨ ਦੇ ਬਾਹਰ ਸਿਨੇਮਾਘਰਾਂ ਵਿੱਚ 50 ਫ਼ੀਸਦੀ ਤੱਕ ਦਰਸ਼ਕਾਂ ਦੇ ਬੈਠਣ ਦੀ ਮਨਜ਼ੂਰੀ ਹੈ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਆਪਣੇ ਇੱਕ ਪੱਤਰ ਵਿੱਚ ਕਿਹਾ ਕਿ ਅਸੀਂ ਸੂਬਿਆਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਆਪਣੇ ਪਿਛਲੇ ਦਿਸ਼ਾ ਨਿਰਦੇਸ਼ਾਂ ਨੂੰ 31 ਜਨਵਰੀ ਤੱਕ ਵਧਾ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News