10 ਸਾਲ ਤੋਂ ਇਹ ਬੇਟੀ ਬੰਨ੍ਹ ਰਹੀ ਹੈ ਇਸ ਦਰਖੱਤ ਨੂੰ ਰੱਖੜੀ, ਜਾਣੋ ਕੀ ਹੈ ਸੱਚਾਈ
Monday, Aug 07, 2017 - 11:20 AM (IST)

ਮਨਾਲੀ— ਮਨਾਲੀ ਦੀ ਕਲਪਨਾ ਠਾਕੁਰ ਪਿਛਲੇ 10 ਸਾਲਾਂ ਤੋਂ ਇਕ ਅਣੋਖੀ ਪਰੰਪਰਾ ਨਿਭਾ ਰਹੀ ਹੈ। ਉਹ ਦਰਖੱਤ ਨੂੰ ਆਪਣਾ ਭਰਾ ਸਮਝਦੀ ਹੈ ਅਤੇ ਹਰ ਰੱਖੜੀ 'ਤੇ ਉਸ ਨੂੰ ਰੱਖੜੀ ਬੰਨ੍ਹਦੀ ਹੈ। ਇਹ ਹੀ ਨਹੀਂ ਉਹ ਦਰਖੱਤਾਂ ਦੀ ਦੇਖਭਾਲ ਕਰਦੇ ਹੋਏ ਰੱਖੜੀ ਦੇ ਇਸ ਪਵਿੱਤਰ ਬੰਧਨ ਨੂੰ ਨਿਭਾ ਰਹੀ। ਇਸ ਨਾਲ ਉਹ ਵਾਤਾਵਰਨ ਬਚਾਓ ਦਾ ਵੀ ਸੰਦੇਸ਼ ਲੋਕਾਂ ਨੂੰ ਦੇ ਰਹੀ ਹੈ।
ਕਲਪਨਾ ਨੇ 3 ਸਾਲ ਦੀ ਉਮਰ 'ਚ ਦੇਵਦਾਰ ਦੇ ਦਰਖੱਤ ਨੂੰ ਆਪਣੇ ਭਰਾ ਮੰਨਦੇ ਹੋਏ ਹਰ ਸਾਲ ਦਰਖੱਤ 'ਤੇ ਰੱਖੜੀ ੰਬੰਨਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਰੱਖੜੀ ਬੰਨ੍ਹਣ ਦਾ ਸਿਲਸਿਲਾ ਹਮੇਸ਼ਾ ਤੋਂ ਹੀ ਚੱਲਦਾ ਆ ਰਿਹਾ ਹੈ। ਹੁਣ ਕਲਪਨਾ 13 ਸਾਲ ਦੀ ਹੋ ਗਈ ਹੈ ਅਤੇ ਉਹ ਪਿਛਲੇ 10 ਸਾਲਾਂ ਤੋਂ ਰੱਖੜੀ ਬੰਨ੍ਹ ਕੇ ਉਸ ਦੀ ਰੱਖਿਆ ਕਰ ਰਹੀ ਹੈ। ਦੱਸ ਦਈਏ ਕਿ ਪਹਿਲੇ ਲੋਕ ਕਲਪਨਾ ਦੇ ਇਸ ਕੰਮ ਨੂੰ ਦੇਖ ਕੇ ਮਜਾਕ ਉਡਾਉਂਦੇ ਸਨ ਪਰ ਹੁਣ ਉਹ ਇਸ ਨਾਲ ਪ੍ਰੇਰਣਾ ਪਾ ਕੇ ਦਰਖੱਤਾਂ ਅਤੇ ਵਾਤਾਵਰਣ ਦੀ ਰੱਖਿਆ ਲਈ ਅੱਗੇ ਆ ਰਹੇ ਹਨ। ਕਲਪਨਾ ਦਾ ਕਹਿਣਾ ਹੈ ਕਿ ਉਸ ਦਾ ਕੋਈ ਭਰਾ ਨਹੀਂ ਹੈ, ਉਸ ਨੇ ਦਰਖੱਤ ੂ ਭਰਾ ਮੰਨ੍ਹ ਕੇ ਰੱਖੜੀ ਬੰਨ੍ਹਣਾਂ ਸ਼ੁਰੂ ਕੀਤਾ ਹੈ।
ਕਲਪਨਾ ਦੇ ਵਾਤਾਵਰਣ ਪਿਆਰ ਨੂੰ ਦੇਖਦੇ ਹੋਏ ਉਸ ਨੂੰ ਹੁਣ ਤੱਕ 6 ਸੰਸਥਾਵਾਂ ਸਨਮਾਨਿਤ ਕਰ ਚੁੱਕੀ ਹੈ। ਉਸ ਨੂੰ ਸਾਲ 2011 'ਚ ਵਣ ਪ੍ਰਾਣੀ ਸੁਰੱਖਿਆ ਸੰਸਥਾਨ ਵੱਲੋਂ ਟ੍ਰੀ ਆਫ ਲਾਇਫ ਅਵਾਰਡ ਦਿੱਤਾ ਗਿਆ ਸੀ। ਇਸ ਦੇ ਇਲਾਵਾ ਹਿਮਾਲਿਆ ਵਾਤਾਵਰਣ ਅਤੇ ਵਣ ਪ੍ਰਾਣੀ ਸੰਸਥਾਨ ਵੱਲੋਂ ਦਰਖੱਤ ਮਿੱਤਰ, ਸਕੂਲ ਵੱਲੋਂ ਅਵਾਰਡ, ਪ੍ਰੇਮ ਕਲੱਬ ਕੁੱਲੂ ਵੱਲੋਂ ਵਾਤਾਵਰਣ ਮਿੱਤਰ ਅਵਾਰਡ, ਸੁਰ ਸੰਗਮ ਕਲਾ ਮੰਚ ਵੱਲੋਂ ਅਵਾਰਡ, ਠਾਕੁਰ ਵੇਦਰਾਮ ਮੈਮੋਰੀਅਲ ਅਵਾਰਡ ਵੀ 2017 'ਚ ਮਿਲ ਚੁੱਕਿਆ ਹੈ।